ਪੰਨਾ:ਤੱਤੀਆਂ ਬਰਫ਼ਾਂ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੮)

(ਗੁਰੂ ਜੀ ਦਾ ਸ਼ਹੀਦ ਹੋਣਾ)

ਸ਼ਾਂਤਮਈ ਦੀ ਤੇਗ ਗੁਰਦੇਵ ਨਾਵੇਂ,
ਹਿੰਦੂ ਕੌਮ ਦੇ ਤਾਈਂ ਬਚਾਣ ਖਾਤਰ।
ਪੰਥ ਖਾਲਸੇ ਤਾਈਂ ਸਜਾਣ ਖਾਤਰ,
ਸ਼ੇਰ ਗਿਦੜਾਂ ਤਾਈਂ ਬਨਾਣ ਖਾਤਰ।
ਚੰਡੀ, ਨਾਮ ਦੇ ਤਾਈਂ ਪ੍ਰਤਾਣ ਖਾਤਰ,
ਉਹਦਾ ਨਾਮ ਕ੍ਰਿਪਾਨ, ਰਖਾਣ ਖਾਤਰ।
ਅੰਗ ਸੰਗ ਰਹਿਕੇ ਸਦਾ ਖਾਲਸੇ ਦੇ,
ਉਤੇ ਜਾਬਰਾਂ ਦੇ ਫਤਹ ਪਾਣ ਖਾਤਰ।
ਦਿਲੀ ਸੀਸ ਦੇ ਜਦੋਂ ਸ਼ਹੀਦ ਹੋਏ,
ਉਸੇ ਖੂਨ ਤੋਂ ਉਦੇ ਕ੍ਰਿਪਾਨ ਹੋਈ।
'ਕਿਰਤੀ' ਕਟ ਦਿਤੇ ਸੰਗਲ ਹਿੰਦੀਆਂ ਦੇ,
ਤਾਂਹੀਏ ਜਗ ਤੇ ਉਚੜੀ ਸ਼ਾਨ ਹੋਈ।

(ਦਸਮੇਸ਼ ਜੀ ਦੇ ਉਪਕਾਰ)

ਅਗਰ ਲੋਕੀ ਜਲਾਤੇ ਨਾ ਜਗਤ ਮੇਂ ਆਗ ਦੂਈ ਕੀ,
ਖੁਦੀ ਪੈਦਾ ਕਿਉਂ ਹੋਤੀ ਦੁਖੀ ਸੰਸਾਰ ਕਿਉਂ ਹੋਤਾ।
ਅਗਰ ਦਸ਼ਮੇਸ਼ ਨਾ ਆਤੇ ਦੁਖੀ ਇਸ ਦੇਸ ਭਾਰਤ ਮੇਂ,
ਜ਼ੁਲਮ ਕੀ ਰਾਤ ਕਾਲੀ ਕਾ ਦੂਰ ਅੰਧਕਾਰ ਕਿਉਂ ਹੋਤਾ।
ਅਗਰ ਫਰਯਾਦ ਨਾ ਸੁਨਤੇ ਦੁਖੀ ਮਜ਼ਲੂਮ ਲੋਗੋਂ ਕੀ,
ਧਰਮਕਾ ਡੂਬਤਾ ਬੇੜਾ ਭਲਾ ਯੇ ਪਾਰ ਕਿਉਂ ਹੋਤਾ।
ਬਠਾਤੇ ਗੋਦ ਨਾ ਹਮ ਕੋ ਜਗਾ ਉਨ ਲਾਲ ਚਾਰੋਂ ਕੀ,
ਹਮੇਂ ਸਰਦਾਰ ਬਨਣੇ ਕਾ ਭਲਾ ਅਧਿਕਾਰ ਕਿਉਂ ਹੋਤਾ।
ਪਰਖ ਤਲਵਾਰ ਸੇ ਕਰਕੇ ਕਰਾਤੇ ਪਾਣ ਅੰਮ੍ਰਿਤ ਨਾ
ਤੋਂ ਕਿਰਤੀ ਚਾਰ ਵਰਨੋਂ ਕਾ ਇਵੇਂ ਉਧਾਰ ਕਿਉਂ ਹੋਤਾ।