ਪੰਨਾ:ਤੱਤੀਆਂ ਬਰਫ਼ਾਂ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



੩੧

ਜਿਸ ਸਿਖੀ ਨੂੰ ਸਮਝਣ ਵਾਲੇ, ਬੀਰ ਚਰਦੀਆਂ ਚੜਦੇ।
ਬੰਦ ਬੰਦ ਕਟ ਸੀ ਨਾ ਕੀਤੀ, ਜੀਂਦੇ ਰੂੰ ਵਿਚ ਸੜਦੇ।
ਪਾਤਸ਼ਾਹ ਦੇ ਘਰ ਦੇ ਡੋਲੇ, ਠੁਡੇ ਲਾ ਠੁਕਰਾਂਦੇ।
'ਕਿਰਤੀ' ਸਬਕ ਸਹੀਦੀ ਵਾਲੇ,ਨਾਲ ਮਜ਼ਾਖਾਂ ਪੜਦੇ।
ਗੁਰਧਾਮਾਂ ਦੀ ਮਾਇਆ ਤਾਈਂ, ਮੌਹਰਾ ਸਮਝ ਨਾਂ ਖਾਂਦੇ।
ਗੁਰਧਾਮਾਂ ਦੀ ਸੇਵਾ ਬਦਲੇ ਤਨ ਮਨ ਘੋਲ ਘੁਮਾਂਦੇ।
ਗੁਰ ਸੰਗਤ ਦੀ ਚਰਨ ਧੂੜ ਨੂੰ ਲੈਕੇ ਮਸਤਕ ਲਾਵਣ।
'ਕਿਰਤੀ' ਆਪ ਤਰਨ ਭਵਸਾਗਰ ਸਗਲਾ ਸਾਥ ਤਰਾਂਦੇ।

ਦੁਸ਼ਮਨ ਫੌਜਾਂ ਸ੍ਰੀ ਅਨੰਦਪੁਰ ਤੇ ਹਲੇ ਕਰਕੇ ਹਾਰ ਗਈਆਂ ਤਾਂ
ਦਿਲਓ ਸ਼ਾਹੀ ਫੌਜਾਂ ਲੈਕੇ ਸੈਦ ਖਾਨ ਚੜਿਆ।
ਹੋਕੇ ਬੜੇ ਲਚਾਰ ਰਾਜਿਆਂ ਮਤਾ ਪਕਾਇਆ।
ਗੁਰੂ ਫਤਹਿ ਨਹੀਂ ਹੋਏ ਅਸਾਂ ਬਹੁ ਜ਼ੋਰ ਲਗਾਇਆ।
ਦਿਲੀ ਖਬਰਾਂ ਭੇਜ ਸ਼ਾਹ ਨੂੰ ਭੜਥੂ ਪਾਇਆ।
ਕੀਜੋ ਕੋਈ ਉਪਾਓ ਨਾਲ ਹੀ ਆਖ ਸੁਨਾਇਆ।
ਤਾਂ ਫਿਰ ਔਰੰਗਜ਼ੇਬ ਤੁਰਤ ਦਰਬਾਰ ਬੁਲਾਇਆ।
ਕਰ ਨੰਗੀ ਸ਼ਮਸ਼ੀਰ ਧਰੀ ਤੇ ਏਹ ਫਰਮਾਇਆ।
ਹੈ ਕੋਈ ਗਾਜ਼ੀ ਮਰਦ ਸੁਰਮਾ ਮਾਂ ਨੇ ਜਾਇਆ।
ਜਿੰਦਾ ਪਗੜੇ ਗੁਰੂ ਕਰੇ ਜਾਂ ਸੀਸ ਸਫਾਇਆ।
ਮਾਨਸਬ ਪਾਵੇ ਬਹੁਤ ਕਰਾਂ ਮੈਂ ਦੂਨ ਸਵਾਇਆ।
ਸੈਦ ਖਾਨ ਪਠਾਨ ਉਠਕੇ ਇਉਂ ਅਲਾਏ।
ਬੀੜਾ ਲਿਆ ਉਠਾਏ ਕਸਮ ਅਲਾ ਦੀ ਖਾਏ।
ਜ਼ਿੰਦਾ ਪਗੜ ਲਿਆ ਕਰਾਂਗਾ ਹਾਜਰ ਆਏ।
ਜਾਂ ਲੈ ਆਵਾਂ ਸੀਸ ਬੋਲਦਾ ਗਜ ਵਜਾਏ।
ਟੁਰਿਆ ਵਲ ਪੰਜਾਬ ਆਂਵਦਾ ਵਾਹੋ ਦਾਏ।
ਨਗਰ ਸਢੋਰੇਂ ਕੋਲ ਪਹੁੰਚਿਆ ਜਿਸ ਦਮ ਆਏ।
ਮਿਲ ਕੇ ਜਾਵਾਂ ਭੈਣ ਤਾਈਂ ਇਹ ਦਿਲ ਵਿਚ ਚਾਏ।
'ਕਿਰਤੀ' ਹੋਈ ਹੈਰਾਨ 'ਨਸੀਰਾਂ' ਵੇਖ ਭਰਾਏ।