ਪੰਨਾ:ਤੱਤੀਆਂ ਬਰਫ਼ਾਂ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੯)

'ਕਰਤੀ' ਕਿਸੇ ਨਹੀਂ ਜਾਪਦਾ ਯਾਦ ਕੀਤਾ,
ਸਾਨੂੰ ਵਿਛੜੇ ਦਰਦ ਰੰਜਾਨਿਆਂ ਨੂੰ।
ਮਾਤ ਦਾ ਧੀਰਜ ਦੇਣਾ
ਕਲੇਜੇ ਸਾਬ ਲਾ ਮਾਤਾ ਕਹੇ ਬੱਚੋ ਨ ਘਬਰਾਏਂ।
ਸਭੀ ਯੇ ਹਾਲ ਕੈਹ ਲੇਨਾ ਜਬੀ ਰਣਜੀਤ ਕਰ ਆਏਂ।
ਹੱਛਾ ਜਦੋਂ ਅਜੀਤ, ਜੁਝਾਰ, ਜੀ ਨੇ,
ਪਿਆਰੇ ਪਿਤਾ ਜੀ, ਦੇ ਨਾਲ ਆਵਣਾਂ ਏਂ।
ਤਦੋਂ ਮਾਤ, ਭੀ ਗਲੇ ਦੇ ਨਾਲ ਲਾਕੇ,
ਸਾਨੂੰ ਲਾਡ ਦੇ ਨਾਲ ਬੁਲਾਵਣਾਂ ਏਂ।
ਤੁਸਾਂ ਵੇਖਣਾ ਕਿਸ ਤਰ੍ਹਾਂ ਰੁਠਿਆਂ ਨੂੰ,
ਕਰਕੇ ਪੇਖ ਪਿਆਰ ਮਨਾਵਣਾਂ ਏਂ।
ਨਹੀਂ ਮੰਨਣਾ ਅਸਾਂ ਭੀ ਓਸ ਵੇਲੇ,
ਵੇਲਾ ਯਾਦ ਏਹ ਤਦੋਂ ਕਰਾਵਣਾਂ ਏਂ।
ਅਗੋਂ ਵਾਸਤੇ ਏਹ ਅਕਰਾਰ ਲੈਣਾ,
ਕਦੀ ਇੰਝ ਨਾ ਫੇਰ ਖਵਾਰ ਕਰਨਾ।
‘ਕਿਰਤੀ’ ਛਡ ਉਜਾੜ ਚਿ ਕਲਿਆਂ ਨੂੰ,
ਬਿਰਧ ਮਾਤ ਨੂੰ ਨਹੀਂ ਲਾਚਾਰ ਕਰਨਾ।
ਦੀਆ ਸਿਰ ਪਿਆਰ ਬਚੋਂ ਕੇ ਹਛਾ ਕਰਤਾਰ ਹੀ ਜਾਨੇ।
ਸਹੋ 'ਕਿਰਤ' ਸਬਰ ਕਰਕੇ ਜੋ ਹੈਂ ਕਰਤਾਰ ਕੇ ਭਾਣੇ।

ਗੰਗੂ ਦੇ ਨਾਲ ਖੇੜੀ ਪੁਜਨਾ


ਘਰ ਲੈ ਆਇਆ ਸੁਖ, ਦੇਵਨੇ ਨੂੰ,
ਉਲਟਾ ਹੋਏ ਕੇ ਦੁਖ ਪੁਚਾਂਵਦਾ ਏ।
ਐਸਾ ਲੋਭ ਦੀ ਨਦੀ ਦੇ ਵਿਚ ਰੁੜਿਆ,
ਮਾਇਆ ਵੇਖਕੇ ਚਿਤ ਡੁਲਾਂਵਦਾ ਏ।
ਸੁਤੀ ਸਮਝਕੇ ਮਾਤ ਨੂੰ ਰਾਤ ਵੇਲੇ,
ਦੌਲਤ ਚੁਕਕੇ ਕਿਤੇ ਛਪਾਂਵਦਾ ਏ।