ਪੰਨਾ:ਤੱਤੀਆਂ ਬਰਫ਼ਾਂ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੦)

ਮਾਤਾ ਪੁਛਿਆ ਤਾਂ ਅਗੋਂ ਝਟ ਪਾਪੀ,
ਚੋਰਾਂ ਲੁਟਿਆ ਆਖ ਸੁਨਾਂਵਦਾ ਏ।
ਪਾਪ ਆਪਨੇ ਤਾਈਂ ਛੁਪਾਨ ਖਾਤਰ,
ਸੂਬੇ ਪਾਸ ਸਰਹੰਦ ਦੇ ਜਾਂਵਦਾ ਏ।
'ਕਿਰਤੀ' ਸਨੇ ਮਾਤਾ ਦੋਵੇਂ ਬੱਚਿਆਂ ਨੂੰ,
ਹਥੀਂ ਆਪਣੀ ਕੈਦ ਕਰਵਾਂਵਦਾ ਏ।

(ਧਰਮ ਤੇ ਪਾਪ)


ਕਿਧਰੇ ਪਾਪ ਹੈ ਲੋਭ ਦੀ ਨਦੀ ਅੰਦਰ,
ਰੋਹੜਨ ਲਗਿਆਂ ਦੇਰ ਨਾ ਲਾਂਵਦਾ ਏ।
ਕਿਧਰੇ ਧਰਮ ਹੈ ਪਕੜ ਕੇ ਬਾਂਹ ਛੇਤੀ,
ਡੁਬਦੇ ਜਾਂਦਿਆਂ ਤਾਈਂ ਬਚਾਂਵਦਾ ਏ।
ਕਿਧਰੇ ਪਾਪ ਹੈ ਗੈਰ ਦੇ ਪੈਰ ਉਤੇ,
ਸੀਸ ਡਿਗਦਿਆਂ ਦੇਰ ਨਾ ਲਾਂਵਦਾ ਏ।
ਕਿਧਰੇ ਧਰਮ ਹੈ ਅਨਖ ਤੇ ਆਨ ਉਤੋਂ,
ਲੜਦਾ 'ਤਲੀ ਧਰਿਆ' ਸੀਸ ਜਾਂਵਦਾ ਏ।
ਕਿਧਰੇ ਪਾਪ ਹੈ ਨਸ਼ੇ ਹੰਕਾਰ ਅੰਦਰ,
ਕਰਕੇ ਅੰਨਿਆਂ ਚੁਕ ਬਠਾਂਵਦਾ ਏ।
ਕਿਧਰੇ ਧਰਮ ਹੈ ਸੇਵ ਕਮਾਉਣ ਖਾਤਰ,
ਬੰਦਾ ਦੁਖ ਹੀ ਦੁਖ ਉਠਾਂਵਦਾ ਏ।
ਕਿਧਰੇ ਪਾਪ ਹੈ ਮੋਟਿਆਂ ਡਾਢਿਆਂ ਨੂੰ,
ਵਿਚ ਜੰਗ ਦੇ ਕੈਰ ਬਨਾਂਵਦਾ ਏ।
ਕਿਧਰੇ ਧਰਮ ਹੈ ਛੋਟਿਆਂ ਬਚਿਆਂ ਤੋਂ,
ਨੀਹਾਂ ਵਿਚ ਭੀ ਸ਼ਕਰ ਕਰਾਂਵਦਾ ਏ।
ਕਿਧਰੇ ਪਾਪ ਹੈ ਕਿਸੇ ਦਾ ਨਾਮ ਸੁਨਣਾ,
ਅਤੇ ਵੇਖਣਾ ਕੋਈ ਨਾ ਚਾਂਹਵਦਾ ਏ।
ਕਿਧਰੇ ਧਰਮ ਹੈ ਕਿਸੇ ਦੇ ਦਰਸ਼ਨਾਂ ਨੂੰ,
'ਕਿਰਤੀ' ਅਖੀਆਂ ਜਗ ਵਛਾਂਵਦਾ ਏ।