ਪੰਨਾ:ਤੱਤੀਆਂ ਬਰਫ਼ਾਂ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੧)

ਸਾਕਾ ਸਰਹੰਦ

ਲਗਾ ਅਜ਼ਮਾਉਣ ਜਦੋਂ ਛੋਟੇ ਛੋਟੇ ਬਚਿਆਂ ਨੂੰ,
ਸੂਰਜ ਭੀ ਮੁਖ ਹੇਠ ਬਦਲਾਂ ਦੇ ਕਜਿਆ।
ਖੋਫ ਇਨਸਾਫ ਤੇ ਅਸੂਲ ਸਾਰੇ ਭੁਲ ਗਿਆ,
ਦਸ ਦਸ ਵਾਰ ਤਲਵਾਰ ਦਾ ਵੀ ਰਜਿਆ।
ਜੋੜੀ, ਉਤੇ ਜੋੜੀ, ਜਾਨ ਇਟਾਂ ਦੇਖੋ ਸੀਸ ਤੋੜੀ,
ਨਾਹੀਂ ਈਨ ਮੰਨੀ ਨਹੀਂ ਹੌਸਲਾਂ ਹੀ ਤਜਿਆ।
ਵੇਖ ਵੇਖ ਦੰਗ ਹੋਇਆ ਸੂਬਾ ਸਰਹੰਦ ਵਾਲਾ,
ਇਕੋ ਵਾਜ ਆਖਰੀ ‘ਜੈਕਾਰਾ’ ਜਦੋਂ ਗਜਿਆ।

(ਕਵੀਓ ਵਾਚ)


ਕਬਿੱਤ-ਵੇਖੋ ਉਪਦੇਸ਼ ਜੇ ਨਾ ਦੇਂਦੀ ਮਾਤ ਓਸ ਵੇਲੇ,
ਛੋਟੇ ਛੋਟੇ ਬਚਿਆਂ ਨੂੰ ਹੌਂਸਲੇ ਵਧਾਨ ਦਾ।
ਲੋਰੀ ਤੇ ਪਿਆਰ ਜੇ ਨਾ ਹੁੰਦਾ ਮਾਤ ਸੁੰਦਰੀ ਦਾ,
ਟੁਟ ਜਾਂਦਾ ਸ਼ਾਇਦ ਕਿਤੇ ਹੌਸਲਾ ਨਦਾਨ ਦਾ।
ਪਿਤਾ ਦਸਮੇਸ਼ ਦਾ ਨਾ ਖੰਡੇ ਧਾਰ ਪਾਨ ਹੁੰਦਾ,
ਕੇਹੜਾ ਸੀ ਇਹ ਵੇਲਾ ਏਡੇ ਹੌਂਸਲੇ ਵਖਾਨ ਦਾ।
'ਕਿਰਤੀ' ਸਹਾਰਾ ਜੇ ਨਾ ਹੁੰਦਾ ਧਰਮ ਬੀਰਤਾ ਦਾ,
ਰੋਹੜ ਜਾਂਦਾ ਸ਼ਾਇਦ ਕਿਤੇ ਜੋਰ ਏਹ ਤੁਫਾਨ ਦਾ।
ਕੇਹੜੀ ਮਾਤ ਜਿਦਾ 'ਪਤੀ' ਦੁਖੀਆਂ ਦੀ ਕੂਕ ਸੁਣ,
ਹੋ ਗਿਆ ਸ਼ਹੀਦ ਹੋਵੇ ਛਡ ਛੋਟੇ ਬਾਲ ਨੂੰ।
ਕੇਹੜੀ ਮਾਤ ਜਿਦਾ 'ਪੁਤ' ਸਾਰੀ ਆਯੂ ਦੇਸ਼ ਹਿਤ,
ਲਾਵੇ ਤੇ ਭੁਲਾਵੇ ਸਾਰੇ ਸੁਖਾਂ ਦੇ ਖਿਆਲ ਨੂੰ।
ਕੇਹੜੀ ਮਾਤ 'ਪੋਤਰੇ' ਭੀ ਜਿਦੇ ਦੇਸ਼ ਕੌਮ ਹਿਤ,
ਦੇਰ ਤੋਂ ਬਗੈਰ ਹੂਤੀ ਦੇਣ ਜਾਕੇ ਕਾਲ ਨੂੰ।
'ਕਿਰਤੀ' ਕੋਈ ਦਸੋ 'ਮਾਤਾ ਗੁਜਰੀ' ਦੇ ਤੁਲ ਹੋਈ,
ਕੀਤਾ ਕੁਰਬਾਨ ਦੇਸ ਉਤੋਂ ਵਾਲ ਵਾਲ ਨੂੰ।