ਪੰਨਾ:ਤੱਤੀਆਂ ਬਰਫ਼ਾਂ.pdf/47

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੪੨)

ਏਧਰ ਮਹਾਰਾਜ ਜੀ ਚਮਕੌਰ ਦੀ ਗੜੀ ਵਿਚ ਪੁਜਕੇ
ਬਾਬਾ ਅਜੀਤ ਸਿੰਘ ਜੀ ਨੂੰ ਜੰਗ ਵਿਚ ਟੋਰਦੇ ਹਨ।
ਲਸ ਲਸ ਲਿਸ਼ਕੇ ਉਹ ਸੋਹਣੀ ਕ੍ਰਿਪਾਨ ਗਲ,
ਵੈਰੀ ਦਲ ਵਲ ਜਾਂ ਅਜੀਤ ਸਿੰਘ ਘਲਿਆ।
ਤਾੜ ਤਾੜ ਗੋਲੀਆਂ ਦੇ ਵਾਰ ਸਾਹਵੇਂ ਦਿਸਦੇ ਨੇ,
ਸਿਦਾ ਤੀਰ ਜਾਂਵਦਾ ਨਹੀਂ ਪਿਛੋਂ ਪੈਰ ਖਲਲਾ।
ਛਮ ਛਮ ਖੂਨ ਪਿਆ ਜਾਂਵਦਾ ਸਰੀਰ ਵਿਚੋਂ।
ਵਾਰ ਨੂੰ ਸੰਭਾਰ ਦਿਲੋਂ ਹੌਸਲਾ ਨਹੀਂ ਹਲਿਆ।
'ਕਿਰਤੀ ਕਮਾਲ ਤਲਵਾਰ ਵਾਹੀ ਸੂਰਮੇ ਨੇ,
ਹਸ ਹਸ ਮੌਤ ਨੂੰ ਮਖੌਲ ਕਰ ਚਲਿਆ।
ਵੇਖਿਆ ਸ਼ਹੀਦ ਜਦੋਂ ਹੋ ਗਿਆ ਅਜੀਤ ਸਿੰਘ
ਪਿਤਾ ਪਾਸ ਆਂਵਦਾ ਜੁਝਾਰ ਸਿੰਘ ਭਜਿਆ।
ਆਗਿਆ ਪਾ ਚਲਿਆ ਏ ਓਸੇ ਘਮਸਾਨ ਵਿਚ,
ਮਾਨੋ ਉਪਕਾਰ ਦੇ ਪਿਆਰ ਵਿਚ ਬਜਿਆ।
ਹਬ ਪਿਛਾਂਹ ਕੀਤਾ ਪਾਣੀ ਪੀਣਾ ਘੁਟ ਚਾਂਹਵਦਾ ਸੀ,
ਸੁਕ ਗਿਆ ਸਾਸ ਜਾਂ ਪਿਆਸ ਸੀਨਾ ਦਸਿਆ।
ਹੋਕੇ ਮੇਰਾ ਪੁਤ ਮੁਖ ਮੋੜ ਪਾਣੀ ਮੰਗਨਾ ਏਂ,
ਤਦੋਂ ਦਸਮੇਸ਼ ਉਪਦੇਸ਼ ਹਿਤ ਗਜਿਆ।
ਮਾਛੀਵਾੜੇ ਦਾ ਦਿਸ਼
ਵਾਰ ਪਰਵਾਰ ਜਦੋਂ ਚਲੇ ਦਸਮੇਸ਼ ਗੁਰੂ,
ਹੋ ਗਿਆ ਜਹਾਨ ਸੀ ਹੈਰਾਨ ਜਿਥੋਂ ਲੰਘਿਆ।
ਲੰਘਿਆ ਜਾਂ ਕਲਾ ਇਕ ਜੰਗਲਾਂ ਉਜਾੜਾਂ ਵਿਚੋਂ,
ਨਾਗਾਂ ਦੀਆਂ ਸੇਜਾਂ ਉਤੇ ਸੋਨ ਸੁਖ ਮੰਗਿਆ।
ਮੰਗਿਆ ਨਾ ਕੁਝ ਧੀਆਂ ਪੁਤਾਂ ਪਰਵਾਰ ਜੋਗਾ,
ਕੀਤੇ ਕੁਰਬਾਨ ਫੇਰ ਚਿਤ ਨਹੀਂ ਸੰਗਿਆ।
ਸੰਗਿਆ ਨਾ ਇਕ ਵਾਰ ਚਾਰੇ ਕੁਰਬਾਨ ਕੀਤੇ,
'ਕਿਰਤੀ' ਉਹ ਰੰਗ ਸੀ ਇਲਾਹੀ ਰੰਗ ਰੰਗਿਆ।