ਪੰਨਾ:ਤੱਤੀਆਂ ਬਰਫ਼ਾਂ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੭)

ਬਾਬੇ ਬੰਦੇ ਬਹਾਦਰ ਨੂੰ ਪੰਜਾਬ ਭੇਜਣਾ

ਹਿਦੂ ਧਰਮ ਤੋਂ ਸਭ ਕੁਝ ਕੁਰਬਾਨ ਕਰਕੇ ਮਹਾਰਾਜ ਤਲਵੰਡੀ ਸ਼ਾਹਬ ਕੀ
ਤ’ ਜਫਰਨਾਮਾ ਲਿਖ ਕੇ ਦਿਲੀ ਭੇਜ ਦਿਤਾ ਤੇ ਆਪ ਪਤਾ ਨਹੀਂ ਕਿਸ਼ਤਰਾਂ ਜੰਗਲਾਂ
ਪਹਾੜਾਂ ਦੇ ਭਿਆਨਕ ਰਸਤਿਆਂ ਚਿ' ਲੰਘਕੇ ਗੁਦਾਵਰੀ ਨਦੀ ਦੇ ਕੰਢੇ
ਉਤ ਜਾ ਪੁਜ ਜਿਬ ਬੰਦੇ ਬਹਾਦਰ ਦਾ ਡਰਾ ਸੀ।
ਬੰਦਾ ਤੋੜ ਗ੍ਹਿਰਸਤ ਦੇ ਬੰਧਨਾਂ ਨੂੰ,
ਸੀ ਵੈਰਾਗ ਦੀ ਖੇਡ ਖਿਲਾਰ ਬੈਠਾ।
ਕੋਈ ਮਰੇ ਜੀਵੇ ਦੁਨੀਆਦਾਰ ਭਾਵੇਂ,
ਏਹ ਤੇ ਅਪਨੀ ਭਲੀ ਵਿਚਾਰ ਬੈਠਾ।
ਸਾਗਰ ਏਸ ਸੰਸਾਰ ਦੀ ਧਾਰ ਵਿਚੋਂ,
ਏਹ ਵੇਦਾਂਤ ਨੂੰ ਸਚ ਨਿਹਾਰ ਬੈਠਾ।
ਤਿੰਨ ਕਾਲ ਜਹਾਨ ਹੈ ਨਾਸ ਦਿਸੇ,
ਮਨੋ ਅਪਨੇ ਲੰਘ ਕੇ ਪਾਰ ਬੈਠਾ।
ਏਧਰ ਵੇਖਿਆ ਗੁਰਾਂ ਨੇ ਨਿਗਾ ਕਰਕੇ,
ਬੰਦੇ ਕਿਸੇ ਤੋਂ ਕੰਮ ਕਰਾਵਨਾ ਏਂ।
ਕਿਰਤੀ ਪਹੁੰਚ ਗਏ ਤਦੋਂ ਨਦੇੜ ਅੰਦਰ,
ਸੁਤੇ ਸਾਧ ਨੂੰ ਟੰਬ ਜਗਵਨਾ ਏਂ।
ਕੋਰੜਾ
ਬੈਠੇ ਜਾਂ ਗੁਰੂ ਜੀ ਮੰਜੇ ਉਤੇ ਆਇਕੇ,
ਬੰਦੇ ਨੂੰ ਖਬਰ ਦਿਤੀ ਬੀਰਾਂ, ਜਾਇਕੇ।
ਆਇਆ ਕੋਈ ਵਲੀ ਡੇਰੇ ਦਿਸ ਆਂਵਦਾ,
ਗੁਰਾਂ, ਵਾਲਾ ਤੇਜ ਝਲਿਆ ਨਹੀਂ ਜਾਂਵਦਾ।
ਬੰਦਾ ਆਖੇ ਜਾਓ ਉਲਟਾਓ ਮੰਜਿਓਂ।
ਐਵੇਂ ਸੁਕਾ ਜਾਏ ਨਾ ਕੋਈ ਮੇਰੇ ਪੰਜਿਓਂ।
ਕਰੋ ਨਾ ਲਿਹਾਜ ਮੈਂ ਹਾਂ ਕੈਹ ਸੁਨਾਂਵਦਾ,
ਗੁਰਾਂ ਵਾਲਾ ਤੇਜ ਝਲਿਆ ਨਹੀਂ ਜਾਂਵਦਾ।