ਪੰਨਾ:ਤੱਤੀਆਂ ਬਰਫ਼ਾਂ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੮)



ਪੁਛਨਾ ਗੁਰੂ ਜੀ ਨੇ

ਹੋਕੇ ਸਾਧ ਨਾ ਸਾਧਿਆ ਮੂਲ ਮਨ ਨੂੰ,
ਸੇਵਾ ਦੇਸ ਦੀ ਨਹੀਂ ਕਮਾਂਵਦੇ ਨੇ।
ਮਾਰੇ ਲੋਭ ਦੇ ਰਾਜ ਦੁਵਾਰਿਆਂ ਤੇ,
ਰੋਜ ਰੋਜ ਜਾਂ ਅਲਖ ਜਗਾਂਵਦੇ ਨੇ।
ਭਗਵਾ ਪੈਹਰ ਲੈ ਰਹੇ ਸਫੈੈਦ ਭਾਵੇਂ,
ਧੂਨੀ ਤਪੇ ਤੇ ਜਾਨ ਸੁਕਾਂਵਦੇ ਨੇ।
ਰਖਣ ਆਸ ਗ੍ਰਿਹਸਤ ਦੀ ਛਾਂ ਵਾਲੀ,
ਉਤੋਂ ਘੋਟ ਗਿਆਨ ਸੁਨਾਂਵਦੇ ਨੇ।
ਸੜਦੇ ਆਣਕੇ ਵਾਂਗ ਪਤੰਗਿਆਂ ਦੇ,
ਆਸਨ ਨਾਰੀਆਂ ਦੇ ਵਿਚ ਲਾਂਵਦੇ ਨੇ।
ਹੋਵੇ ਅਸਰ ਕੀ ਏਸ ਪ੍ਰਚਾਰ ਵਾਲਾ
'ਕਿਰਤੀ' ਆਪ ਘੁਥੇ ਮੁਢੋਂ ਜਾਂਵਦੇ ਨੇ।

ਬੰਦਾ


ਤਾਂ ਬੰਦੇ ਹਥ ਜੋੜਕੇ ਇਹ ਬਿਨੈ ਗੁਜਾਰੀ,
ਹੇ ਦਾਤਾ ਜੀ ਬਖਸ਼ ਲੋ ਜੋ ਭੁਲ ਹਮਾਰੀ।
ਸਮਝ ਨਾ ਆਈ ਦਾਸਨੂੰ ਸਿਰ ਚੜ੍ਹੀ ਖੁਮਾਰੀ,
ਰਿਧੀ ਸਿਧੀ ਪਾਇਕੇ ਗਈ ਅਕਲ ਸੀ ਮਾਰੀ।
ਭੁਲ ਗਿਆ ਸਾਂ ਆਪ ਨੂੰ ਨਹੀਂ ਸੁਰਤ ਸੰਭਾਰੀ,
ਡੇਰੇ ਮੇਰੇ ਆਏ ਹੋ ਕਿਵੇਂ ਕਿਰਪਾ ਧਾਰੀ।
ਕਿਰਤੀ ਸੇਵਾ ਦਸਕੇ ਲੌ ਮੁਗਦ ਉਬਾਰੀ।

(ਗੁਰੂ ਜੀ ਦਾ ਹੁਕਮ)


ਜੇਹੜੇ ਹਥ ਮਾਲਾ ਫੜਕੇ ਭਜਨ ਕੀਤਾ,
ਖੰਡਾ ਓਸ ਹੀ ਹਥ ਫੜਾਵਨਾ ਏਂ।
ਸਿਧਾ ਵਲ ਪੰਜਾਬ ਦੇ ਘਲਨੇ ਨੂੰ,
ਤੈਨੂੰ ਸੰਤ, ਸਿਪਾਹੀ, ਬਨਾਵਨਾ ਏਂ।