ਪੰਨਾ:ਤੱਤੀਆਂ ਬਰਫ਼ਾਂ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੪੯)

ਇਟ ਇਟ ਸਰਹੰਦ ਦੀ ਕਰੀਂ ਪਹਿਲਾਂ,
ਜ਼ੁਲਮ ਜ਼ਾਲਮਾਂ ਯਾਦ ਕਰਾਵਨਾ ਏਂ।
ਝੰਡਾ ਪੰਥ ਦਾ ਰਖਕੇ ਹਥ ਅੰਦਰ,
ਡੰਕਾ ਧਰਮ ਦਾ ਜਾਏ ਵਜਾਵਨਾ ਏਂ।
ਐਪਰ ਭੁਲ ਨਾ ਗੁਰੂ ਅਖਵਾਨ ਲਗੀਂ,
ਰਹਿਣਾ ਦੂਰ ਗ੍ਰਿਹਬਤ ਦੀ ਮਾਰ ਕੋਲੋਂ।
'ਕਿਰਤੀ' ਸਫਲ ਜੀਨਾ ਹੋਸੀ ਜਗ ਉਤੇ,
ਬਚਿਆ ਰਿਹੋਂ ਜੇ ਕਿਤੇ ਹੰਕਾਰ ਕੋਲੋਂ।

(ਅਰਜੋਈ ਬੰਦਾ ਸਿੰਘ) -ਪਉੜੀ


ਫਿਰ ਬੰਦਾ ਹਥ ਜੋੜ ਕੇ ਇੰਝ ਕਰੇ ਪੁਕਾਰਾ।
ਮੈਂ ਸਾਂ ਸਾਧੂ ਬਣ ਗਿਆ ਤਜ ਕੇ ਸੰਸਾਰਾ।
ਲੜਨਾ ਮੂਲ ਨਹੀਂ ਜਾਣਦਾ ਏਹ ਮੁਸ਼ਕਲ ਭਾਰਾ।
ਦੁਧ ਪੀਣ ਦੀ ਜਾਚ ਸੀ ਕੋਈ ਕੰਮ ਨ ਕਾਰਾ।
ਮੈਂ ਨਾਹੀਂ ਕਰ ਸਕਦਾ ਜੋ ਚਾਹੋ ਦਤਾਰਾ।
ਆਪ ਕਰਾਓ ਦਾਸ ਤੋਂ ਜੋ ਖਲ ਤੁਮਾਰਾ।
ਦੋਹਿਰਾ-ਅੰਮ੍ਰਿਤ ਖੰਡੇ ਧਾਰ ਸੀ ਸਤਿਗੁਰੁ ਕੀਓ ਤਿਆਰ।
ਬੰਦੇ ਤਾਈਂ ਛਕਾਇ ਕੇ ਕੀਨੋ ਬਡ ਉਪਕਾਰ।

ਸਚਾ ਸਤਿਗੁਰੂ


ਸਤਿਗੁਰ ਅਗਮ ਅਗਾਧ ਰੂਪ ਉਪਕਾਰ ਦੇ,
ਤਪਤ ਦੁਖੀ ਸੰਸਾਰ ਐਹ ਨਿਸ ਠਾਰਦੇ।
ਠਾਕਰ ਦੇ ਗੁਣ ਅਠੇ ਪੈਹਰ ਚਿਤਾਰਦੇ,
ਰਸਕ, ਰਸਕ,ਗੁਣ ਗਾਵਨ ਸਿਰਜਨਹਾਰ ਦੇ।
ਸਿੰਧ ਸਮਾਨ ਅਡੋਲ ਪੁੰਜ ਪਿਆਰ ਦੇ,
ਘਨਹਰ ਮੀਂਹ ਸਮਾਨ ਸਭਸ ਨੂੰ ਤਾਰ ਦੇ।
ਤਨ ਮਨ ਸੇਵਾ ਲੀਨ ਵਕਤ ਗੁਜਾਰ ਦੇ,
ਕਰਦੇ ਪਰਉਪਕਾਰ ਕਦੇ ਨ ਹਾਰ ਦੇ।