ਪੰਨਾ:ਤੱਤੀਆਂ ਬਰਫ਼ਾਂ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁਖ ਸੁਖ ਇਕਸੇ ਤਾਰ ਵਕਤ ਗੁਜਾਰ ਦੇ,
ਮੀਠੇ ਬਚਨ ਰਸੀਲੇ ਸਦਾ ਉਚਾਰ ਦੇ।
ਨਹ ਡਰਾਵਨ ਲੋਕ ਨਹ ਡਰ ਧਾਰਦੇ,
ਜੀ ਦਾਨ ਦੇ 'ਕਿਰਤੀ' ਪਾਰ ਉਤਾਰ ਦੇ।

(ਪਉੜੀ) ਗੁਰਬਖਸ਼ ਸਿੰਘ ਨਾਮ ਰਖਨਾ

ਨਦਰੀ ਨਦਰ ਨਿਹਾਲ ਤਦੋਂ ਸਤਿਗੁਰ ਜੀ ਕੀਤਾ।
ਅੰਮ੍ਰਿਤ ਖੰਡੇ ਧਾਰ ਜਦੋਂ ਬੰਦੇ ਨੇ ਪੀਤਾ।
ਤਰਕਸ ਤੀਰ ਕਮਾਨ ਖੰਡਾ ਦੋਧਾਰਾ ਲੀਤਾ।
ਜਿਵੇਂ ਸੁਣਾਈ ਕ੍ਰਿਸ਼ਨ ਜੰਗ ਦੇ ਵੇਲੇ ਗੀਤਾ।
ਬੰਦਾ ਅਰਜਨ ਵਾਂਗ ਟੁਰ ਪਿਓ ਹੋਏ ਸੁਚੀਤਾ।
ਪਹੁੰਚਾ ਵਿਚ ਸਰਹੰਦ ਕਰ ਦੀਆ ਫੀਤਾ ਫੀਤਾ।
ਜਿਉਂ ਭੇਡਾਂ ਦੇ ਵਿਚ ਵੜੇ ਬਗੇਲਾ ਚੀਤਾ।
'ਕਿਰਤੀ' ਥੋੜੇ ਸਮੇਂ ਦੇਸ਼ ਸਭ ਬੰਦੇ ਜੀਤਾ।

(ਬੰਦੇ ਦੀ ਫਤਹਿ)


ਟੁਰਿਆ ਹੋਏ ਦਲੇਰ ਕਰੇ ਦੁਸ਼ਮਨ ਤੇ ਹਲਾ।
ਕੋਈ ਨਾ ਸਾਹਵੇਂ ਹੋਏ ਸੂਰਮਾਂ ਪਾਵੇ ਠਲਾ।
ਜਿਤ ਵਲ ਕਰਦਾ ਵਾਰ ਕੋਈ ਨਾਂ ਸਾਹਵੇਂ ਖਲਾ।
ਬੁਕੇ ਸਿੰਘ ਮੈਦਾਨ ਮਿਰਗਾਂ ਦਾ ਨਸੇ ਗਲਾ।
ਹੋਈ ਜੈ ਜੈ ਕਾਰ ਧਰਮ ਦਾ ਛੜਿਆ ਪਲਾ।
‘ਕਿਰਤੀ’ ਸੀਸ ਉਡਾਏ ਜਿਵੇਂ ਗੇਂਦਾਂ ਨੂੰ ਟੱਲਾ।

(ਵਾਕ ਕਵੀ)


ਕਈ ਸਾਧ ਵੇਖੇ ਖਾਤਰ ਸਾਧਨਾ ਦੇ,
ਦੁਖ ਵਧ ਤੋਂ ਵਧ ਉਠਾਨ ਵਾਲੇ।
ਕਈ ਸੰਤ ਡਿਠੇ ਵਿਚ ਸੰਗਤਾਂ ਦੇ
ਕਥਾ ਗੁਹਝ ਤੋਂ ਗੋਹਝ ਸੁਨਾਣ ਵਾਲੇ।