ਪੰਨਾ:ਤੱਤੀਆਂ ਬਰਫ਼ਾਂ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੧)

ਕਈ ਚੁੰਚ ਗਿਆਨ ਵਖਿਆਨ ਦੇਕੇ,
ਇਲਮ ਅਕਲ ਦੇ ਰੋਹਬ ਜਮਾਨ ਵਾਲੇ।
ਡਿਠੇ ਕਈ ਫਕੀਰ, ਜੋ ਲੀਰ ਵਾਲੀ,
ਕਫਨੀ, ਗਲਾਂ ਦੇ ਵਿਚ ਹੰਡਾਨ ਵਾਲੇ।
ਐਪਰ ਕਈ ਵੇਖੇ ਚਾਲਾਂ ਭੁਲ ਜਾਂਦੇ,
ਬਾਜ਼ੀ ਇਸ ਸੰਸਾਰ ਸ਼ਤਰੰਜ ਉਤੋਂ।
'ਕਿਰਤੀ' ਗੋਟ ਵਾਂਗੂ ਲੋਟ ਪੋਟ ਹੁੰਦੇ,
ਦੁਸ਼ਮਨ ਵਾਰ ਕਰਦੇ ਜਦੋਂ ਪੰਜ ਉਤੋਂ।

(ਵਾਕ ਕਵੀ)


ਕੋਈ ਕਾਮ ਤੋਂ ਤੰਗ ਆ ਨਸ ਉਠੇ,
ਕੋਈ ਦੁਖੀ ਕਰੋਧ ਚੰਡਾਲ ਕੀਤੇ।
ਕੋਈ ਮੋਹ ਨੇ ਕੋਹ ਕੇ ਸੁਟ ਛਡੇ,
ਕੋਈ ਰੂਪ ਦੀ ਛੁਰੀ ਹਲਾਲ ਕੀਤੇ।
ਕੋਈ ਲੋਭ ਦੀ ਨਦੀ ਦੇ ਵਿਚ ਰੁੜ ਗਏ,
ਓਹ ਤਾਂ ਗੋਤਿਆਂ ਹਾਲ ਬੇਹਾਲ ਕੀਤੇ।
ਜੇਹੜੇ ਬਚੇ ਸੀ ਇਨ੍ਹਾਂ ਤੋਂ ਨਾਲ ਕਰਮਾਂ,
ਓਹ ਹੰਕਾਰ ਨੇ ਜ਼ੇਰ ਕਮਾਲ ਕੀਤੇ।
ਤਿਲਕਨ ਬਾਜ਼ੀਆਂ ਤੇ ਕਾਲੀ ਰਾਤ ਵਿਚੋਂ,
ਜੇਹੜੇ ਚਰਨ ਗੁਰ ਟੇਕ ਟਕਾ ਲੈਂਦੇ।
ਪੈਹਰੇ ਦਾਰ ਹੁਸ਼ਿਆਰ ਖਲਾਰ 'ਕਿਰਤੀ'
ਜਾਂਦੀ ਦਮਾ ਦੀ ਰਾਸ ਬਚਾ ਲੈਂਦੇ।

ਬੰਦੇ ਦਾ ਸ਼ਹੀਦ ਹੋਣਾਂ


ਹੋਇਆ ਜਦੋਂ ਹੰਕਾਰ ਤਾਂ ਦੁਖ ਝਲੇ,
ਕੀਤਾ ਜ਼ਾਲਮਾਂ ਬੁਰਾ ਬੇਹਾਲ ਬੰਦਾ।
ਮਾਸ ਕਟ ਜੰਬੂਰਾਂ ਦੇ ਨਾਲ ਦਿਤਾ,
ਐਪਰ ਡੋਲਿਆ ਨਾ ਏਸ ਹਾਲ ਬੰਦਾ।