ਪੰਨਾ:ਤੱਤੀਆਂ ਬਰਫ਼ਾਂ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੨)

ਸਤਾਂ ਦਿਨਾਂ ਦੇ ਵਿਚ ਸ਼ਹੀਦ ਹੋਏ,
ਸਤ ਸੌ ਸੀ ਸਿੰਘ ਜੋ ਨਾਲ ਬੰਦਾ।
ਚਲੀ ਨਸਲ ਬਦੰਈਆਂ ਦੀ ਓਸ ਉਤੋਂ,
ਗਿਆ ਵਾਰ ਸਾਰਾ ਵਾਲ ਵਾਲ ਬੰਦਾ।
ਏਸ ਤਰਾਂ ਸੀ ਜਦੋਂ ਸ਼ਹੀਦ ਹੋਇਆ,
ਗੁਰਾਂ ਬਖਸ਼ਿਆ ਬਿਰਦ ਪਛਾਨ ਮੁੜਕੇ।
ਕਿਰਤੀ ਭੁਲਕੇ ਰੁਲ ਕੇ ਰਖ ਲੀਤੀ,
ਗਈ ਹੋਈ ਜੋ ਖਾਲਸਈ ਸ਼ਾਨ ਮੁੜਕੇ।

ਸ਼ਹੀਦ ਦੀ ਪਦਵੀ


ਜੇਹੜੀ ਦੀਦ, ਖਾਤਰ ਬਨਾਂ ਵਿਚ ਰਹਿਕੇ
ਸਾਧੂ ਅਪਨਾ ਆਪ ਸਕਾਂਵਦੇ ਨੇ।
ਜੇਹੜੀ ਦੀਦ, ਖਾਤਰ ਵਡੇ ਕਸ਼ਟ ਸੈਹਕੇ,
ਜੋਗੀ ਹੋਇਕੇ ਕੰਨ ਪੜਾਂਵਦੇ ਨੇ।
ਜੇਹੜੀ ਦੀਦ, ਖਾਤਰ ਲਾਂਦੇ ਧੂਨੀਆਂ ਨੂੰ,
ਪੁਠੇ ਲਟਕ ਕੇ ਅੰਨ ਨਾ ਖਾਂਵਦੇ ਨੇ।
ਜੇਹੜੀ ਦੀਦ, ਖਾਤਰ ਰਿਖੀ ਮੁਨੀ ਵੇਖੇ,
ਸਾਰੇ ਜਗ ਦੇ ਸੁਖ ਉਡਾਂਵਦੇ ਨੇ।
ਮੁਸ਼ਕਲ ਫੇਰ ਭੀ ਦੀਦ, ਨਸੀਬ ਹੋਵੇ,
ਰੈਂਹਦੇ ਭੁਲਦੇ ਖੇਡ ਸੰਸਾਰ ਵਿਚੋਂ।
'ਕਿਰਤੀ' ਪਾਈ ਸ਼ਹੀਦ ਹੋ ਪਲਕ ਅੰਦਰ,
ਬੰਦਾ ਸਿੰਘ ਨੇ ਗੁਰੂ ਦਰਬਾਰ ਵਿਚੋਂ।

ਬੇਮਿਸਾਲ ਕੁਰਬਾਨੀ


ਇਕ ਸੁਤ ਮਰਿਓ ਪ੍ਰਾਨ ਨਿਕਸ ਗਏ ਨਾਮ ਲੇਤ,
ਸਰਵਨ, ਕੇ ਹੇਤ ਸਰਾਪ ਅੰਧਲੇ ਉਚਾਰਾ ਹੈ।
ਇਕ ਸੁਤ ਵਿਛੜਨ ਤੇ ਦਸਰਬ ਨਾ ਧੀਰ ਧਰੀ,
ਰਾਜ ਵੀ ਸਮਾਜ ਤਖਤ ਤਾਜ ਹੀ ਉਜਾਰਾ ਹੈ।