ਪੰਨਾ:ਤੱਤੀਆਂ ਬਰਫ਼ਾਂ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੩)

ਅਸਸਥਮਾਂ, ਹਤਿਓ ਸੁਣ ਪਲਕ ਨਾ ਸਹਾਰ ਸਕਿਓ,
ਨਰੋ ਅਥਵਾ ਕੁੰਚਰੋ ਕਾ ਭੇਦ ਨਾ ਬਚਾਰਾ ਹੈ।
'ਕਿਰਤੀ' ਕੋਈ ਦਸੇ ਦਸਮੇਸ਼ ਮਰਗੇਸ਼, ਬਿਨਾਂ,
ਅੱਖਾਂ ਸਾਹਵੇਂ ਚਾਰ ਸੁਤ ਮਾਤ ਤਾਤ ਵਾਰਾ ਹੈ।

ਰਾਜੇ ਸਰਯਾਲ, ਜਦੋਂ ਪੁਤ ਕੁਰਬਾਨ ਕੀਤਾ,
ਰਾਣੀ ਦੇ ਸਮੇਤ ਦਿਲੋਂ ਹੋਂਸਲਾ ਸੀ ਹਲਿਆ।
ਕੀਤਾ ਕੁਰਬਾਨ ਪਤ ਮੋਰਧੁਜ, ਡੋਲ ਗਿਆ,
ਅੱਖਾਂ ਵਿਚੋਂ ਨੀਰ ਬੀ ਵਹੀਰ ਘਤ ਚਲਿਆ।
ਬੰਨ੍ਹ ਲਈ ਪਟੀ ਦੁਖ ਵੇਖਿਆ ਨਾ ਗਿਆ ਅੱਖੀਂ,
ਰੱਬ ਫੁਰਮਾਣ ਜਾਂ ਪੈਗੰਬਰ, ਨੂੰ ਘਲਿਆ।
'ਕਿਰਤੀ' ਕੋਈ ਦਸੋ ਦਸਮੇਸ਼ ਮ੍ਰਗੇਸ਼, ਬਿਨਾਂ,
ਵਾਰ ਪਰਵਾਰ, ਫੇਰ ਜਿਦਾ ਚਿਤ ਠਲਿਆ।

ਤਲਵਾਰ ਨੇ


ਸੂਰਜ, ਹਨੇਰਾ ਦੂਰ ਕੀਤਾ ਸੀ ਜਹਾਨ ਉਤੋਂ,
ਜੁਲਮ ਨੂੰ ਹਟਾਇਆ ਸੋਹਣੇ ਤੇਰੇ ਪਰਵਾਰ ਨੇ।
ਚੰਦ ਨੇ ਪੁਚਾਈ ਜੱਗ ਸੀਤਲ ਜਹੀ ਚਾਨਣੀ ਸੀ,
ਓਦੂੰ ਵਧ ਕੀਤਾ ਤੇਰੇ ਅੰਮ੍ਰਿਤ, ਦੀ ਧਾਰ ਨੇ।
ਤਾਰੇ ਹੋਏ ਤੇਰਿਆਂ ਨੇ ਲਖਾਂ ਹੋਰ ਤਾਰ ਛਡ,
ਮਰਨ ਭੀ ਸਵਾਰੇ ਤੇਰੇ ਤੀਰਾਂ ਵਾਲੇ ਵਾਰ ਨੇ।
'ਕ੍ਰਿਤੀ' ਗਰੀਬਾਂ ਸਿਰ ਸਾਇਆ ਬਣ ਛਾਯਾ ਕੀਤੀ,
ਵਾਹ ਵਾਹ ਦਸਮੇਸ਼ ਗੁਰੂ ਤੇਰੀ ਤਲਵਾਰ ਨੇ।

(ਤਥਾ)

ਕਲਗੀ ਵਾਲੜੇ ਗੁਰੂ ਦਾ ਹੌਸਲਾ ਸੀ,
ਅੱਖਾਂ ਸਾਹਮਣੇ ਪੁਤ ਮਰਵਾਨ ਵਾਲਾ।
ਮਾਤਾ ਪਿਤਾ ਪ੍ਰਵਾਰ ਨੂੰ ਵਾਰ ਕੇਤੇ,
ਸਾਰੇ ਐਸ਼ ਆਰਾਮ ਭੁਲਾਨ ਵਾਲਾ।