ਪੰਨਾ:ਤੱਤੀਆਂ ਬਰਫ਼ਾਂ.pdf/60

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੫੫)ਧੰਨ ਉਹ ਧਰਤੀ ਹੈ ਜਿਸਦਾ ਨਾਮ ਹੈ ਸਚਖੰਡ ਸ੍ਰੀ ਹਜੂਰ ਸਾਹਿਬ। ਉਹ ਤੰਬੂ ਵਾਲੀ ਥਾਂ
ਜਿਥੇ ਮਹਾਰਾਜ ਜੀ ਸਨੇ ਘੋੜੇ ਅੰਦਰ ਗਏ। ਪਿਛਾਂਹ ਨਹੀਂ ਪਰਤੇ। ਸਚ ਜਾਣੋ, ਇੰਝ ਹੀ ਜਾਪਦਾ ਹੈ,
ਜਿਵੇਂ ਅੰਦਰ ਉਹੀ ਪ੍ਰਕਾਸ਼ ਹੋ ਰਿਹਾ ਹੈ ਜਿਹਦੀ ਬਾਬਤ ਕਿਹਾ ਹੈ,
ਨਾਨਕੁ ਕਥਨਾ ਕਰੜਾ ਸਾਰੁ॥
ਕਹਿਣਾ ਕਠਨ ਹੀ ਨਹੀਂ ਸਗੋਂ ਮਹਾਂ ਕਠਨ ਹੈ ਸਾਰ (ਲੋਹੇ) ਜਿਹਾ। ਸੋ ਉਥੇ ਜੋ ਜੋ ਭਾਵਨੀ ਹੋਵੇ ਓਸੇ
ਤਰਾਂ ਪ੍ਰਤੀਬਿੰਬ ਪੈਂਦਾ ਹੈ ਤੇ ਮਨਾਂ ਤੇ ਅਕਸ ਹੁੰਦਾ ਹੈ ਠੀਕ। ਮਨੁਖ ਦਾ ਚਿਤ ਨਹੀਂ ਕਰਦਾ ਉਥੋਂ ਆਵਣ
ਤੇ ਪਰ ਕਰਮਾਂ ਦੇ ਗੇੜ ਨਾਲ ਫੇਰ ਮਾਤ ਲੋਕ ਘਰਾਂਨੂੰ ਹੀ ਧਾਈਆਂ ਕਰਨੀਆਂ ਪੈਂਦੀਆਂ ਹਨ।
ਜਿਥੇ ਚਾਰੇ ਪਾਸੇ (ਮੀਤ ਸਜਨ ਸਭ ਜਾਮ) ਹੀ ਦਿਸਦੇ ਹਨ ਤੇ ਕਦੇ ਏਹਨਾਂ ਦੀ ਮਾਰ ਤੋਂ ਡਰਦਾ ਫੇਰ
ਧਾਈਆਂ ਕਰਦਾ ਹੈ।
ਹਰੀ ਮੰਦਰ ਸ੍ਰੀ ਅੰਮ੍ਰਤ ਸਰੋਵਰ ਰੂਪੀ ਖੀਰ ਸਮੁੰਦਰ ਵਲ ਜਿਥੇ ਅਨੇਕ ਪਰਕਾਰ ਦੀਆਂ ਸਵਾ
ਤਕ ਕੇ ਪਰਤੀਤ ਹੁੰਦਾ ਹੈ ਜੋ ਠੀਕ ਏਥੇ ਸ੍ਰੀ ਲਛਮੀ ਜੀ ਆਪਣੇ ਪਤੀ ਦੇ ਚਰਨਾਂ ਵਿਚ ਖੜੇ ਹਨ।
ਏਹ ਦ੍ਰਿਸ਼ ਉਦੋਂ ਹੋਰ ਵੀ ਸਾਫ ਹੋ ਜਾਂਦਾ ਹੈ। ਜਦੋਂ ਹਰਿ ਕੀ ਪਉੜੀ ਤੋਂ ਅੰਮ੍ਰਤ ਲੈਣ ਵੇਲੇ ਯਾਦ
ਆਉਂਦਾ ਹੈ ਕਿ ਇਹ ਉਹੀ ਥਾਂ ਹੈ ਜਿਥੇ ਵਿਸ਼ਨੂ ਮਹਾਰਾਜ ਤੇ ਲਛਮੀ ਨੇ ਟੋਕਰੀ ਚੁਕ ਕੇ ਸੇਵਾ ਕੀਤੀ ਸੀ।
ਜਿਸਦਾ ਸਬੂਤ-(ਸੰਤਾ ਕੇ ਕਾਰਜ ਆਪ ਖਲੋਆ।।) ਵਾਲਾ ਪਰਤੱਖ ਸ਼ਬਦ ਚੇਤੇ ਆ ਜਾਂਦਾ ਹੈ।
ਏਸ ਤਰਾਂ ਦੇ ਹਰਮੰਦਰ ਅੰਦਰ ਹਰੀ ਦਾ ਨਿਵਾਸ ਵੇਖਕੇ ਹਰ ਪਾਸੇ ਹਰੀ ਹਰ ਹੀ ਦਿਸਦਾ ਹੈ।
ਪਰ ਉਹ ਭਾਗਾਂ ਵਾਲੇ ਵਿਰਲੇ ਬੰਦੇ ਹਨ ਜਿਨ੍ਹਾਂ ਨੂੰ ਏਹ ਦਰਸ਼ਨ ਅੰਤਰ ਆਤਮੇ ਹੁੰਦਾ ਹੋਵੇ। ਨਹੀਂ ਤਾਂ ਓਥੇ
ਵੀ ਮਨ ਕੀ ਮਤੀ ਖੰਡੀਆਂ, ਦੇ ਹੁਕਮ ਅਨੁਸਾਰ ਬਿਰਤੀ ਉਡਦੀ ਹੀ ਫਿਰਦੀ ਹੈ।