ਪੰਨਾ:ਤੱਤੀਆਂ ਬਰਫ਼ਾਂ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੮)

ਜਿਹਦੇ ਦਾਨ ਉਤੋਂ ਲਖਾਂ ਅਜ ਤੋੜੀ,
ਰੋਟੀ ਲੋਕ ਅਰਾਮ ਦੀ ਖਾਂਵਦੇ ਪਏ।
ਵਾਲੀ ਜਦੋਂ ਪੰਜਾਬ ਦਾ ਆਣ ਬਣਿਆ,
ਸਾਹ ਸੁਖਾਂ ਦਾ ਜ਼ਰਾ ਕੁ ਆਇਆ ਸੀ।
ਇਕੋ ਅਖ ਵਾਲਾ ਇਕੋ ਜਿਹਾ ਵੇਖੇ,
'ਕਿਰਤੀ' ਮੂਲ ਨਾ ਕਿਸੇ ਦੁਖਾਇਆ ਸੀ।

(ਤਥਾ)


ਦਰਦ ਦੇਸ਼ ਤੇ ਕੌਮ ਦਾ ਵਿਚ ਸੀਨੇ,
ਰਿਹਾ ਉਮਰ ਸਾਰੀ ਇਕ ਤਾਰ ਹੈਸੀ।
ਜਥੇਬੰਦ ਕਰਨਾ ਟੁਟੇ ਦਿਲਾਂ ਤਾਈਂ,
ਉਹਦੀ ਜ਼ਿੰਦਗੀ ਦੀ ਇਕੋ ਕਾਰ ਹੈਸੀ।
ਸਦਾ ਰਿਹਾ ਗਰੀਬਾਂ ਤੇ ਰਹਿਮ ਕਰਦਾ,
ਅਗੇ ਜ਼ਾਲਮਾਂ ਤੇਜ ਤਲਵਾਰ ਹੈਸੀ।
ਰਾਜ ਪਾਟ ਵਾਲਾ ਉਹ ਫਕੀਰ ਸੂਰਾ,
ਸਿਖੀ ਸਿਦਕ ਤੇ ਰੂਪ ਪਿਆਰ ਹੈਸੀ।
ਓਸ ਜਗ ਤੋਂ ਅਖੀਆਂ ਮੀਟੀਆਂ ਜਾਂ,
ਫੁਟ ਚੰਦਰੀ ਝਟ ਅਸਵਾਰ ਹੋਈ।
'ਕਿਰਤੀ' ਬੁਰਛਿਆਂ ਨੇ ਐਸੀ ਲੁਟ ਪਾਈ,
ਕੌਮ ਦਿਨਾਂ ਅੰਦਰ ਤਾਰ ਤਾਰ ਹੋਈ।

(ਸਿਖ ਰਾਜ ਦੇ ਪਿਛੋਂ)


ਤਦੋਂ ਖਾਲਸਾ ਫੁਟ ਦੀ ਭੰਗ ਪੀਕੇ,
ਡਾਹਢਾ ਨਸ਼ੇ ਦੇ ਵਿਚ ਗਲਤਾਨ ਹੋਇਆ।
ਐਸਾ ਭੁਲਿਆ ਆਪਣੇ ਫਰਜ਼ ਤਾਈਂ,
ਹਥੋਂ ਆਪਣੇ ਹੀ ਪਰੇਸ਼ਾਨ ਹੋਇਆ।
ਆਪਸ ਵਿਚ ਪਰੇਮ ਪਿਆਰ ਸਾਰਾ,
ਇਜ਼ਤ ਆਬਰੂ ਕੁਲ ਵਰਾਨ ਹੋਇਆ।