ਪੰਨਾ:ਤੱਤੀਆਂ ਬਰਫ਼ਾਂ.pdf/64

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ(੫੯)

ਰਾਜ ਪਾਟ ਗਵਾਕੇ ਆਪ ਹਥੀਂ,
ਤਦੋਂ ਦਿਸਦਾ ਬੜਾ ਹੈਰਾਨ ਹੋਇਆ।
ਗੁਰਧਾਮ ਆਏ ਹਥ ਸਾਧੂਆਂ ਦੇ,
ਕੋਈ ਦਿਸਦਾ ਨਾ ਬੰਨੇ ਲਾਣ ਵਾਲਾ।
'ਕਿਰਤੀ' ਭੁਲਿਆਂ ਰੁਲਦਿਆਂ ਖੁਲਦਿਆਂ ਨੂੰ,
ਧਾਗੇ ਏਕਤਾ ਵਿਚ ਪੁਰਾਨ ਵਾਲਾ।
ਏਸ ਵੇਲੇ ਕੁਝ ਗਦਾਰਾਂ ਨੇ ਏਹ ਗਦਾਰੀ ਕੀਤੀ ਜਿਸਨੂੰ ਲਿਖਣ ਤੋਂ ਕਲਮ ਵੀ ਰੋਂਦੀ ਹੈ।
ਅੰਤ ਨੂੰ ਅੰਗਰੇਜ਼ ਦੇ ਗੁਲਾਮ ਹੋਣਾ ਪਿਆ।

(ਫੁਟ)


ਏਸ ਫੁਟ ਵੇਖੋ ਕੇਹੜੀ ਘਟ ਕੀਤੀ,
ਸਾਡੀ ਆਨ ਤੇ ਸ਼ਾਨ ਮਟਾਨ ਦੇ ਵਿਚ।
ਹੈਸੀ ਉਤਨੇ ਹੀ ਸ਼ਰਮਸਾਰ ਹੋਏ,
ਮਸ਼ਾਹੂਰ ਸੀ ਜਿਵੇਂ ਜਹਾਨ ਦੇ ਵਿਚ।
ਜ਼ਹਿਰ ਸਮਝਕੇ ਗੁਰਾਂ ਨੇ ਰੋਹੜਿਆ ਸੀ,
ਅਸੀਂ ਮਾਹਰ ਹੋਏ ਪੂਜਾ ਖਾਨ ਦੇ ਵਿਚ।
ਬਾਕੀ ਰਹੀ ਬਚਾਣ ਦੀ ਬਾਨ ਕੋਈ ਨਾ,
ਮੋਹਰੇ ਹੋਂਵਦੇ ਸਗੋਂ ਡੁਬਾਨ ਦੇ ਵਿਚ।
ਮੈਂ ਤੂੰ ਦੇ ਝਗੜਿਆਂ ਦੇ ਵਿਚ ਪੈਕੇ,
ਸਮਾਂ ਗੁਜਰ ਗਿਆ ਮੇਰ ਤੇਰ ਅੰਦਰ।
ਬੇ ਪਰਵਾਹਾਂ ਮਲਾਹਾਂ ਦੇ ਹਥ ਚੜਕੇ,
ਕਿਸ਼ਤੀ ਫਸੀ ਕੌਮੀ ਘੁਮਨ ਘੋਰ ਅੰਦਰ।

(ਪੰਥਕ ਫੁਟ)


ਸਿਖ ਕੌਮ ਦੀ ਕਦੇ ਤਾਰੀਫ ਕਰਕੇ,
ਲੋਕੀ ਵਧ ਤੋਂ ਵਧ ਸੁਨਾਂਵਦੇ ਸੀ।
ਹਿੰਦੂ ਜਾਣਦੇ ਸੀ ਸਾਡੀ ਵਾੜ ਨੇ ਏਹ,
ਮੋਮਨ ਨਾਲ ਪਿਆਰ ਬੁਲਾਂਵਦੇ ਸੀ।