ਪੰਨਾ:ਤੱਤੀਆਂ ਬਰਫ਼ਾਂ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(ਓਸ ਵੇਲੇ ਦਾ ਢੰਡੋਰਾ)

ਆਵੋ ਭਾਈ ਆਵੋ ਰਲ ਬੈਠਕੇ ਵਿਚਾਰੋ ਜਰਾ,
ਏਸੇ ਤਰਾਂ ਰੋਜ ਨੁਕਸਾਨ ਹੁੰਦੇ ਰਹਿਣ ਗੇ।
ਫੁਟ ਵਾਲੀ ਖੇਡ ਵਿਚ ਰੁਝ ਗਏ ਸਿਆਨੇ ਸਾਰੇ,
ਪਤਾਹੀ ਨਹੀਂ ਰਿਹਾ ਲੋਕ ਅਸਾਂਨੂੰ ਕੀਹ ਕਹਿਣ ਗੇ।
ਚੰਗਾ ਹੋਵੇ ਮੰਦਾ ਲਾਹ ਪਗ ਨੂੰ ਫੜਾਣ ਹਥ,
ਕਿੰਨਾਂ ਚਿਰ ਵੀਰ ਵੀਰ ਆਪਸ ਚ ਖਹਿਣ ਗੇ।
ਸਿਖੀ ਪ੍ਰਚਾਰ ਗਿਆ ਨਾਲੇ ਇਤਫਾਕ ਗਿਆ,
ਏਸੇ ਤਰਾਂ ਰਿਹਾ ਤਾਂ ਹਨੇਰ ਬੜੇ ਪਹਿਣ ਗੇ।
ਸਿਖ ਇਤਿਹਾਸ ਉਤੇ ਡਾਕੇ ਪੈਣ ਦਿਨੋ ਦਿਨ,
ਰੋਜ ਗੁਰਬਾਣੀ ਤੇ ਵੀ ਵਾਰ ਹੁੰਦੇ ਰਹਿਣ ਗੇ।
ਅਨਖ ਆਨ ਸ਼ਾਨ ਨਾਲ ਜੀਵਨਾ ਮੁਹਾਲ ਹੋਊ,
ਹਰ ਇਕ ਗਲੇ ਹੀ ਗੁਲਾਮ ਹੋਏ ਬਹਿਣ ਗੇ।
ਕੁਝ ਚਿਰ ਏਸਤਰਾਂ ਦੜ ਵਟ ਕਟ ਲਿਆ,
ਉਦੋਂ ਪਤਾ ਲਗੂ ਦੁਖ ਗਲੋ ਹੀ ਨਾ ਲਹਿਣ ਗੇ।
ਤਾਂ ਤੇ ਰਲ ਆਵੋ ਤੇ ਬਚਾਵੋ ਸ਼ਾਨ ਆਪਣੀ ਨੂੰ,
ਨਹੀਂ ਤਾਂ ਧਰਮ ਹੀਨ ਬਚੇ ਬਚੀਆਂ ਹੋ ਬਹਿਣ ਗੇ।

ਕੀਕੂੰ ਜਗ ਤੇ ਬਚੇਗੀ ਸ਼ਾਨ ਤੇਰੀ


ਜਦੋਂ ਗੁਰੂ ਨਾਨਕ ਮਾਤ ਲੋਕ ਉਤੇ,
ਸਤਿਨਾਮ ਦਾ ਜਾਪ ਜਪਾਣ ਆਏ।
ਏਸ ਜਗ ਤੋਂ ਦੂਈ ਦੀ ਅੱਗ ਤਾਈਂ,
ਪਾਣੀ ਏਕਤਾ ਪਾਇ ਬੁਝਾਣ ਆਏ।
ਪਾਂਧੇ, ਵੈਦ, ਮੁੱਲਾਂ, ਸੱਜਣ, ਚੋਰ, ਡਾਕੂ,
ਰਾਹੋਂ ਭੁੱਲਿਆਂ ਨੂੰ ਰਸਤੇ ਪਾਣ ਆਏ।
ਵੱਧ ਸਾਰਿਆਂ ਤੋਂ ਮਿਹਰਬਾਨ ਹੋ ਕੇ,
ਦੁਖੀ ਆਜਜ਼ਾਂ ਨੂੰ ਗਲੇ ਲਾਣ ਆਏ।