ਪੰਨਾ:ਤੱਤੀਆਂ ਬਰਫ਼ਾਂ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੬੩

ਏਸੇ ਵਾਸਤੇ ਖਾਲਸਾ ਅੱਜ ਤੋੜੀ,
ਇਜ਼ਤ ਕਰਨ ਹਿੰਦੂ ਮੁਸਲਮਾਨ ਤੇਰੀ।
'ਕਿਰਤ' ਓਸ ਦਾ ਮਿਸ਼ਨ ਹੀ ਭੁਲ ਗਿਓਂ,
ਕੀਤੀ ਕਿਸਤਰਾਂ ਉੱਚੜੀ ਸ਼ਾਨ ਤੇਰੀ।
ਵੇਖ ਗੁਰੂ ਅਰਜਨ ਤੱਤੀ ਲੋਹ ਉਤੇ,
ਤੇਰੇ ਵਾਸਤੇ ਕਸ਼ਟ ਸਹਾਰਿਆ ਸੀ।
ਤੱਤੀ ਰੇਤ ਪਵਾਇ ਕੇ ਸੀਸ ਉਤੇ,
ਕੀਤੀ ਸੀ ਨਾ ਸ਼ੁਕਰ ਗੁਜ਼ਾਰਿਆ ਸੀ।
ਭਾਵੇਂ ਦੁਖਾਂ ਦੇ ਪਏ ਪਹਾੜ ਸਿਰ ਤੇ,
ਭਾਣਾ ਮਿੱਠਾ ਹੀ ਸਦਾ ਉਚਾਰਿਆ ਸੀ।
ਤਿਣਕੇ ਵਾਂਗ ਸਰੀਰ ਤਿਆਗ ਕਰਕੇ,
ਉੱਚਾ ਸਬਕ ਕੁਰਬਾਨੀ ਸਿਖਾਰਿਆ ਸੀ।
'ਕਿਰਤੀ' ਲੋਹ ਤੇ ਦੇਗ ਦੇ ਵਿਚ ਬਹਿ ਕੇ,
ਕੀਤੀ ਤੇਗ ਤੇ ਦੇਗ ਪਰਧਾਨ ਤੇਰੀ।
ਆਪ ਵੀਹ ਬਣ ਕੇ ਤੈਨੂੰ ਕਿਹਾ ਇੱਕੀ,
ਕੀਤੀ ਜਗ ਤੇ ਉੱਚੜੀ ਸ਼ਾਨ ਤੇਰੀ।

ਜਥੇ ਦੀ ਤਿਆਰੀ


ਚਲੋ ਖਾਲਸਾ ਚਲੀਏ ਓਸ ਜਾਗਾ,
ਆਦ ਗੁਰੂ ਜੀ ਲਿਆ ਅਵਤਾਰ ਜਿਥੇ।
ਜਿਥੇ ਤਾਰ ਪ੍ਰੇਮ ਦੀ ਵਜਦੀ ਸੀ,
ਹੋਇਆ ਮਸਤ ਸੀ ਰਾਏ ਬੁਲਾਰ ਜਿਥੇ।
ਜਿਥੇ ਕਾਰ ਉਪਕਾਰ ਦੀ ਸ਼ੁਰੂ ਹੋਈ,
ਖਾਦੀ ਬਾਪ ਕੋਲੋਂ ਭਾਵੇਂ ਮਾਰ ਜਿਥੇ।
ਜਿਥੇ ਬੀਨ ਤੋਂ ਬਿਨਾਂ ਹਦੀਨ ਹੋਏ,
ਬੈਠੇ ਸੱਪ ਸੀ ਫੰਨ ਖਲਾਰ ਜਿਥੇ।