ਪੰਨਾ:ਤੱਤੀਆਂ ਬਰਫ਼ਾਂ.pdf/69

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੬੪)

ਜਿਥੇ ਸਬਕ ਦਿਤੇ ਪਾਂਧੇ ਕਾਂਜੀਆਂ ਨੂੰ,
ਕੀਤੇ ਸ਼ਬਦ ਦੇ ਨਾਲ ਸਕਾਰ ਜਿਥੇ।
ਜਿਥੇ ਬਾਲ ਲੀਲਾ ਅੰਦਰ ਅਜ ਤੋੜੀ,
'ਕਿਰਤੀ' ਗੂੰਜ ਦੀ ਸਤਿਕਾਰ ਜਿਥੇ।

ਧਾਰੋਵਾਲ ਵਿਚ ਦੀਵਾਨ


ਜਾਗੇ ਭਾਗ ਜਾਂ ਸੁਤੜੀ ਕੌਮ ਸੰਦੇ,
ਲਗੀ ਤਾਂਗ ਗੁਰਧਾਮ ਸੁਧਾਰਨੇ ਦੀ।
ਲੁਟ ਪਈ ਜੇਹੜੀ ਓਹਨੂੰ ਰੋਕਨੇ ਨੂੰ,
ਇਕੋ ਲੋੜ ਸੀ ਬੈਠ ਵਿਚਾਰਨੇ ਦੀ।
ਥੇ ਬੰਦ ਹੋਕੇ ਦੁਖ ਕਟਨੇ ਨੇ,
ਹਾਲਤ ਆਪਨੀ ਤਾਈਂ ਸੁਵਾਰਨੇ ਦੀ।
ਦੁਸ਼ਟ ਦੋਖੀਆਂ ਦੇ ਤਾਈਂ ਤਾੜਨੇ ਨੂੰ,
ਪਈ ਲੋੜ ਸੀ ਹੋਸ਼ ਸੰਭਾਰਨੇ ਦੀ।
ਓਸ ਸਮੇਂ ਅੰਦਰ ਧਾਰੋਵਾਲ ਜਾਕੇ,
ਲਛਮਨ ਸਿੰਘ ਨੇ ਇਕ ਦੀਵਾਨ ਕੀਤਾ।
'ਕਿਰਤੀ' ਉਸ ਦੀ ਕੌਣ ਤਾਰੀਫ ਦਸੇ,
ਜੇਹੜਾ ਕੌਮ ਦੇ ਸੀਸ ਐਸਾਨ ਕੀਤਾ ਹੈ।

ਧਾਰੋਵਾਲ ਤੋਂ ਸਿੰਘਾਂ ਦੇ ਚਾਲੇ


ਸੋਧ, ਅਰਦਾਸ ਆਸ ਰਖ ਗੁਰ ਦੀ।
ਵੇਖੋ ਜਥਾ ਕਰਦਾ ਤਿਆਰੀ ਧੁਰਦੀ।
ਜਾਂਦੇ ਵਿਚ ਰੰਗ ਨਾਮ ਦੀ ਖੁਮਾਰੀਆਂ।
ਸਿਖੀ ਦੀ ਪ੍ਰਖ ਦੀਆਂ ਆਈਆਂ ਵਾਰੀਆਂ।
ਆਕੇ ਨਨਕਾਣੇ ਸਾਹਿਬ ਡੇਰਾ ਲਾਂਵਦੇ।
ਵਾਹਿਗੁਰੂ ਦੇ ਜਾਪ ਤਾਈਂ ਮੁਖੋਂ ਗਾਂਵਦੇ।
ਲੰਗਰ ਦੇ ਵਾਸਤੇ ਹੋਈਆਂ ਤਿਆਰੀਆਂ।
ਸਿਖੀ ਦੀ ਪ੍ਰਖ ਦੀਆਂ ਆਈਆਂ ਵਾਰੀਆਂ।