ਪੰਨਾ:ਤੱਤੀਆਂ ਬਰਫ਼ਾਂ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੭)

ਸਿੰਘਾਂ ਨੇ ਸ਼੍ਰੋਮਣੀ ਕਮੇਟੀ ਬਨਾਕੇ ਫੈਸਲਾ ਕੀਤਾ
ਜਾਗ ਪਿਆ ਜਦ ਖਾਲਸਾ ਏਹ ਮਤਾ ਪਕਾਇਆ।
ਸਾਧ ਮਹੰਤ ਪੁਜਾਰੀਆਂ ਦਾ ਸ਼ੋਰ ਮਚਾਇਆ।
ਲੈ ਸਰਕਾਰੀ ਰੋਭ ਨੂੰ ਬਹੁ ਜ਼ੁਲਮ ਕਮਾਇਆ।
ਵਿਚ ਨਨਕਾਣੇ ਸਾਹਿਬ ਸਿੰਘਾਂ ਨੂੰ ਮਾਰ ਮੁਕਾਇਆ।
ਤਰਨ ਤਾਰਨੋ ਪਪੀਆਂ ਭੀ ਜ਼ੋਰ ਵਖਾਇਆ।
'ਕਿਰਤੀ' ਸਿੰਘਾਂ ਸੂਰਿਆਂ ਨਹੀਂ ਹਥ ਉਠਾਇਆ।

ਗੁਰੂ ਬਾਗ ਦੇ ਮਹੰਤ ਦੀ ਕਾਰ

ਸੁੰਦਰ ਨਾਮ ਜੋ ਸਾਧ ਦਾ ਚੇਲੜਾ ਸੀ,
ਕਿਤਾ ਉਸਨੇ ਜ਼ੁਲਮ ਕਮਾਲ ਵੇਖੋ।
ਗੁਰੂ ਬਾਗ ਅੰਦਰ ਸਿੰਘਾਂ ਜਾਂਦਿਆਂ ਨੂੰ,
ਰੋਕ ਟੋਕ ਦਾ ਏ ਬੁਰੇ ਹਾਲ ਵੇਖੋ।
ਮਨੋ ਆਪਣਾ ਬਾਗ ਬਨਾ ਬੈਠਾ,
ਜੈਦਾਦ ਹੈ ਜੇਹੜੀ ਨਾਲ ਵੇਖੋ।
‘ਕਿਰਤੀ’ ਆਖ ਸਰਕਾਰ ਨੂੰ ਗਲੇ ਪਾਇਆ,
ਸਿੰਘਾਂ ਵਾਸਤੇ ਬਣੀ ਮਹਾਲ ਵੇਖੋ।

ਮੋਰਚਾ ਗੁਰੂ ਕਾ ਬਾਗ

ਗੁਰੁ ਬਾਗ ਵਿਚ ਖਾਲਸੇ ਦੀਵਾਨ ਰਖਾਇਆ।
ਸਾਧੂ ਸੁੰਦਰ ਦਾਸ ਨੇ ਬੀਟੀ ਮੰਗਵਾਇਆ।
ਲੰਗਰ ਗੁਰਕੇ ਬਾਗ ਦਾ ਚਾ ਬੰਦ ਕਰਾਇਆ।
ਰਸਤਾਂ ਬਾਹਰੋਂ ਜਾਨ ਨਾ ਪੈਹਰਾ ਲਗਵਾਇਆ।
ਕੰਡਿਆਂ ਵਾਲੀ ਤਾਰ ਨੂੰ ਚੁਤਰਫ ਲਗਾਇਆ।
'ਕਿਰਤੀ' ਏਥੇ ਮੋਰਚਾ ਸਿੰਘਾਂ ਨੇ ਲਾਇਆ।

(ਸ੍ਰੀ ਅੰਮ੍ਰਤਸਰ ਤੋਂ ਗੁਰੂ ਕੇ ਬਾਗ ਨੂੰ ਜਥੇ ਟੂਰਨੇ ਤੇ ਬਾਜ ਦੇ ਦਰਸ਼ਨ)
ਜਥਾ ਟੁਰੇ ਜਾਂ ਸਧਾ ਸਰੋਵਰੋ ਜੀ,
ਸ਼ਾਂਤ ਰਹਿਣ ਦਾ ਸਬਕ ਪਕਾਂਵਦਾ ਏ।