ਪੰਨਾ:ਤੱਤੀਆਂ ਬਰਫ਼ਾਂ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੯)

(ਉਲਟੀ ਖੇਡ)

ਰਬ ਦੇ ਨੇ ਰੰਗ ਜਿਨਾਂ ਆਕਲਾਂ ਨੂੰ ਦੰਗ ਕੀਤਾ,
ਧਰਮੀਆਂ ਨੂੰ ਜੇਹਲ ਚੋਰ ਚੂਰੀਆਂ ਉਡਾਂਵਦੇ।
ਨਾ ਸੀ ਐਸਾ ਜੰਗ ਨਾ ਉਮੰਗ ਐਸੀ ਜੋਧਿਆਂ ਨੂੰ,
ਨਵਾਂ ਹੀ ਏਹ ਢੰਗ ਬੈਠੇ ਸ਼ੇਰ ਮਾਰ ਖਾਂਵਦੇ।
ਆ ਗਏ ਪਤੰਗ ਸਮਾਂ ਬਲੀ ਕੁਰਬਾਨੀਆਂ ਦੀ,
ਹੋਈ ਜਦੋਂ ਮੰਗ ਭੂੰਡ ਆਸਰੇ ਤਕਾਂਵਦੇ।
'ਕਿਰਤੀ' ਆ ਭੰਗ ਚੜੀ ਐਸੀ ਸੀ ਪੁਜਾਰੀਆਂ ਨੂੰ,
ਮੰਦ ਚੰਗ ਵਲ ਨਾ ਧਿਆਨ ਮੂਲ ਲਾਂਵਦੇ।

ਪਰੇਸ਼ਾਨੀ


ਗੁਰ ਕਿਰਤ ਕਰਕੇ ਧਰਮ ਦੀ ਸਭਨਾਂ ਨੂੰ ਖਾਣੀ ਦਸਿਆ।
ਉਸ ਧਰਮਸਾਲਾ ਸਚ ਦੀ ਥਾਂ ਥਾਂ ਬਨਾਣੀ ਦਸਿਆ।
ਬੈਠਣ ਤੋਂ ਲੈਕੇ ਸੌਣ ਤਕ ਬਾਣੀ ਸੀ ਗਾਣੀ ਦਸਿਆ।
ਫਿਰ ਦੇਸ ਅਤੇ ਕੌਮ ਦੀ ਸੇਵਾ ਕਮਾਣੀ ਦਸਿਆ।
ਸਿਖੀ ਦਾ ਬਾਨਾ ਧਾਰਕੇ ਓਸ ਨੂੰ ਵਟੇ ਲਾ ਰਹੇ।
ਲੈ ਲੈਕੇ ਉਹਦਾ ਨਾਮ ਹੀ ਓਸੇ ਨੂੰ ਧੋਖੇ ਪਾ ਰਹੇ।
ਪੂਜਾ ਸੀ ਮੌਹਰਾ ਆਖਿਆ ਮਿਠਾ ਸਮਝਕੇ ਖਾ ਰਹੇ।
ਏਸੇ ਹੀ ਖਾਤਰ ਜਗਤ ਤੇ ਦੁਖੜੇ ਨੇ ਸਾਰੇ ਪਾ ਰਹੇ।
ਦਿਤਾ ਸੀ ਜੋ ਕੁਝ ਮੰਗਿਆ ਰਾਜ਼ੀ ਕਰਾਇਆ ਕਿਸਤਰਾਂ?
ਗਦੀ ਤੇ ਨਾਲੇ ਗੋਦ ਚ ਵੇਖੋ ਬਹਾਇਆ ਕਿਸਤਰਾਂ?
ਕੁਰਸੀ ਤੋਂ ਉਚੇ ਤਖਤ ਤੇ ਹੈਸੀ ਬਠਾਇਆ ਕਿਸਤਰਾਂ?
ਜੰਮਨ ਤੋਂ ਹੀ ਸਰਦਾਰ ਸੀ ਵੇਖੋ ਬਨਾਇਆ ਕਸਤਰਾਂ?
ਚੰਦੂ ਨੇ ਤਤੀ ਲੋਹ ਤੇ ਜੇਕਰ ਬਠਾਇਆ ਜਰ ਲਿਆ।
ਤੜੀ ਤਪਾ ਕੇ ਰੇਤ ਨੂੰ ਸਿਰ ਤੇ ਜੇ ਪਾਇਆ ਜਰ ਲਿਆ।
ਪਾਣੀ ਦੀ ਸੜਦੀ ਦੇਗ ਚ ਜੇਕਰ ਬਹਾਇਆ ਜਰ ਲਿਆ।
ਸਾਡੀ ਹੀ ਖਾਤ੍ਰ ਸੀਸ ਤੇ ਦੁਖੜਾ ਜੋ ਆਯਾ ਜਰ ਲਿਆ।