ਪੰਨਾ:ਤੱਤੀਆਂ ਬਰਫ਼ਾਂ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੧)

(ਪੁਛਨਾ ਰੇਲਵੇ ਅਫਸਰਾਂ ਨੂੰ)


ਪਛਨ ਜਾਇਕੇ ਰੇਲ ਮੁਲਾਜ਼ਮਾਂ ਨੂੰ,
ਤੁਸਾਂ ਰੇਲ ਨੂੰ ਜ਼ਰਾ ਅਟਕਾਵਨਾ ਏਂ।
ਦਿਤਾ ਤੁਰਤ ਜਵਾਬ ਨਹੀਂ ਰੇਲ ਅਟਕੇ,
ਅਸਾਂ ਅਟਕ ਹੀ ਤੋੜ ਪੁਚਾਵਨਾ ਏਂ।
ਸਿੰਘਾਂ ਬਹੁਤ ਤਰਲੇ ਕੀਤੇ ਸੁਨੇ ਕੋਈ ਨਾ,
ਏਥੇ ਰਬ ਕੋਈ ਰੰਗ ਵਖਾਵਨਾ ਏਂ।
'ਕਿਰਤੀ' ਬੈਠ ਬਾਰੇ ਕਠੇ ਸੋਚ ਕਰਦੇ,
ਏਹ ਭੀ ਸਮਾਂ ਨਾ ਪਰਤ ਕੇ ਆਵਨਾ ਏਂ।
(ਰੇਲ ਦੀ ਪਟੜੀ ਵਲ ਚਾਲੇ)
ਜਥੇਦਾਰ ਪਰਤਾਪ ਸਿੰਘ ਥਾਪਕੇ ਤੇ,
ਹੋਏ ਰੇਲ ਦੇ ਵਲ ਰਵਾਨ ਸਾਰੇ।
ਬੈਠੇ ਲੈਨ ਉਤੇ ਖਾਤਰ ਲੈਣ ਝੂਟਾ,
ਕਰਦੇ ਵਾਹਿਗੁਰੂ ਵਲ ਧਿਆਨ ਸਾਰੇ।
ਇਕ ਦੂਸਰੇ ਤੋਂ ਵਧ ਸ਼ੌਕ ਲਗਾ,
ਹੋਣਾ ਚਾਂਹਵਦੇ ਤੁਰਤ ਕੁਰਬਾਨ ਸਾਰੇ।
'ਕਿਰਤੀ' ਕਿਵੇਂ ਪਰੇਮ ਦੀ ਗਲੀ ਅੰਦਰ,
ਬੈਠੇ ਰਖਕੇ ਤਲੀ ਤੇ ਜਾਨ ਸਾਰੇ।

(ਆਵਨਾ ਗਡੀ ਦਾ ਤਰਜ਼ ਪੁਰਾਨੀ)

ਗਡੀ ਆਈ ਗਡੀ ਆਈ ਲੋਕੀ ਆਖਦੇ।
ਵਾਹਿਗੁਰੂ ਦੇ ਜਾਪ ਤਾਂਈ ਮੁਖੋਂ ਜਾਪਦੇ।
ਦਰਸ਼ਨਾਂ ਦੇ ਤਾਂਘੀਆਂ ਨੇ ਕਾਸਾ ਅਡਿਆ।
ਵੇਖਿਆ ਜਾਂ ਰੇਲ ਨੂੰ ਜੰਕਾਰਾ ਛਡਿਆ।
ਗਡੀ ਆਈ ਗਡੀ ਆਈ ਸੁਧਾ ਸਰ ਤੋਂ।
ਸਚੇ ਗੁਰੂ ਰਾਮਦਾਸ ਜੀ ਦੇ ਘਰ ਤੋਂ।
ਤਾਂਹੀ ਮਨ ਸਿੰਘਾਂ ਦੇ ਪਿਆਰ ਗਡਿਆ।