ਪੰਨਾ:ਤੱਤੀਆਂ ਬਰਫ਼ਾਂ.pdf/78

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ(੭੩)

(ਗਡੀ ਦਾ ਅਟਕ ਜਾਣਾ ਤੇ ਸ਼ਹੀਦਾਂ ਨੂੰ ਕਢਨਾ)

ਕਢਨ ਲਗੇ ਲੈਨ ਚੋਂ ਜਾਂ ਲੋਥਾਂ ਤਾਂਈ।
ਕਰਮ ਸਿੰਘ ਸ੍ਰਦਾਰ ਨੇ ਏਹ ਬਿਨੇ ਅਲਾਈ।
ਪੁਛੋ ਜਥੇਦਾਰ ਨੂੰ ਕੀਹ ਹੁਕਮ ਸੁਨਾਈ।
ਤਾਂ ਫਿਰ ਏਥੋਂ ਕਢਨਾ ਨਹੀਂ ਰਹਾਂ ਅਥਾਈ।
ਵਾਹ ਵਾਹ ਜਥੇ ਬੰਦੀਏ ਤੇਰੀ ਵਡਿਆਈ।
ਕਿਰਤੀ ਧੰਨ ਓਹ ਸਿਖ ਨੇ ਜਿਨ੍ਹਾਂ ਕੀਮਤ ਪਾਈ।

ਝਾਕੀ- ਵਾਕ ਕਵੀ


ਵਲੀ ਜਾਂ ਕੰਧਾਰੀ ਨੇ ਪਹਾੜੀ ਤਾਂਈ ਡੇਗਿਆ ਸੀ,
ਵੇਖ ਮਰਦਾਨਾ ਅਤ ਹੋ ਗਿਆ ਬੇਹਾਲ ਸੀ।
ਜਿੰਦ ਦੇ ਭੁਲੇਖੇ ਵੇਖੇ ਉਤਾਂਹ ਨੂੰ ਹਵਾਸ ਉਡੇ,
ਉਡ ਗਿਆ ਨਾਲੇ ਜੇਹੜਾ ਪਾਣੀ ਦਾ ਖਿਆਲ ਸੀ।
ਆਖੇ ਗੁਰਦੇਵ ਏਹ ਹਨੇਰ ਕਿਥੋਂ ਆਨ ਪਿਆ,
ਹਾਲਤ ਬੇਹੋਸ਼ੀ ਤੇ ਕਰੇਂਦਾ ਏਹ ਸਵਾਲ ਸੀ।
ਪਾਣੀ ਘੁਟ ਮੰਗ ਬੈਠਾ ਪਹਾੜੀ ਤਾਂਈ ਸੁਟ ਦਿਤਾ,
ਕਿਰਤੀ ਕੰਧਾਰੀ ਦਾ ਹਿਸਾਬ ਭੀ ਕਮਾਲ ਸੀ।
ਜਿਥੇ ਪਾਣੀ ਮੰਗਣ ਤੇ ਸਾਂਈਂ ਸੀ ਨਰਾਜ਼ ਹੋਇਆ,
ਅਜ ਪਾਣੀ ਦੇਣ ਵਾਲੇ ਦੁਖੜੇ ਉਠਾਂਵਦੇ।
ਓਸ ਤਾਂ ਫਕੀਰ ਉਤੋਂ ਪਹਾੜੀ ਤਾਂਈ ਡੇਗਿਆ ਸੀ,
ਅਜ ਏਹ ਅਮੀਰ ਉਤੋਂ ਗਡੀਆਂ ਲੰਘਾਂਵਦੇ।
ਦੇਵਣਾ ਭਰਾਵਾਂ ਪਾਣੀ ਆਪਣੇ ਭਰਾਵਾਂ ਤਾਂਈ,
ਪਤਾ ਨਹੀਂ ਲਗਾ ਕੀਹ ਕਿਸੇ ਦਾ ਗਵਾਂਵਦੇ।
ਕਿਰਤੀ ਕੰਧਾਰੀ ਕੋਲੋਂ ਪਾਣੀ ਜਿਵੇਂ ਖਿਚਿਆ ਸੀ,
ਅਜ ਈਨ ਤੋੜ ਪਾਣੀ ਖਾਲਸੇ ਪਿਆਂਵਦੇ।

ਸ਼ਹੀਦੀ ਲੋਥਾਂ ਦਾ ਸਸਕਾਰ


ਲੈਕੇ ਟੁਰੇ ਜਲੂਸ ਜਦੋਂ ਏਹ ਲੋਥਾਂ ਤਾਂਈ।