ਪੰਨਾ:ਤੱਤੀਆਂ ਬਰਫ਼ਾਂ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੭੫)

(ਭਾਈ ਪਰਤਾਪ ਸਿੰਘ ਜੀ)

ਪਰਉਪਕਾਰ ਦੀ ਕਾਰ ਕਮਾਲ ਕਰਕੇ,
ਵੇਖੋ ਕਿਸਤਰਾਂ ਨਾਲ ਵਿਖਾਈ ਜਿਸਨੇ।
ਰਲ ਗਿਆ ਭਾਵੇਂ ਪਹਿਲਾਂ ਆਪ ਰੋੜਾ,
ਸੋਹਣੀ ਕਦਰ ਭਰਾਵਾਂ ਦੀ ਪਾਈ ਜਿਸਨੇ।
ਤਾਕਤ ਦਸ ਪਰੇਮ ਪਿਆਰ ਵਾਲੀ,
ਕੀਤੀ ਕਿਸਤਰਾਂ ਨਾਲ ਕਮਾਈ ਜਿਸਨੇ।
ਪਰਤ ਆਵਣਾ ਨਹੀਂ ਭਾਵੇਂ ਵਿਚ ਦੁਨੀਆਂ,
ਜਾਂਦੀ ਅਟਕ ਨੂੰ ਰੇਲ ਅਟਕਾਈ ਜਿਸਨੇ।
ਸਿੰਜ ਸਿੰਜ ਕੇ ਖੂਨ ਨੂੰ ਵਾਂਗ ਪਾਣੀ,
ਬਲਦੀ ਜੁਲਮ ਦੀ ਅਗ ਬੁਝਾਈ ਜਿਸਨੇ।
ਘਰ ਬਾਹਰ ਪਰਵਾਰ ਦੇ ਸੁਖ 'ਕਿਰਤੀ',
ਅਤੇ ਜਿੰਦਗੀ ਘੋਲ ਘੁਮਾਈ ਜਿਸਨੇ।
*ਇਹ ਭਾਈ ਪਰਤਾਪ ਸਿੰਘ ਜੀ ਸ਼ਹੀਦ ਨਗਰ ਅਕਾਲਗੜ
ਜਿਲਾ ਗੁਜਰਾਂਵਾਲਾ ਦੇ ਸਨ। ਜਿਹਨਾਂ ਦੇ ਪਿਤਾ ਸ. ਸਰੂਪ ਸਿੰਘ ਤੇ ਮਾਤਾ ਪਰੇਮ ਕੌਰ
ਜੀ ਸਨ। ਆਪ ਸਾਰਾ ਖਾਨਦਾਨ ਸਿਖੀ ਸਿਦਕ ਵਾਲੇ ਗੁਰਮੁਖ ਪਰੇਮੀ ਸਨ। ਸ਼ਹੀਦ ਜੀਦਾ
ਜੀਵਨ ਬਚਪਨ ਤੋਂ ਹੀ ਗੁਰਸਿਖਾਂ ਵਾਲਾ ਸੀ। ਆਪ ਜੀਦੀ ਸ਼ਾਦੀ ਪਿੰਡ ਲੋਹੀਆਂ ਵਾਲਾ
ਜਿਲਾ ਗੁਜਰਾਂ ਵਾਲੇ ਸ. ਕਪੂਰ ਸਿੰਘ ਜੀਦੇ ਘਰ ਵਿਚ ਹੋਈ। ਆਪ ਦੀ ਧਰਮ ਪਤਨੀ
ਹਰਨਾਮ ਕੌਰ ਜਿਨ੍ਹਾਂ ਦਾ ਪੇਕਾ ਨਾਮ ਇੰਦਰ ਕੌਰ ਸੀ। ਬੜੀ ਸਤਸੰਗੀ ਬੀਬੀ ਹੈ। ਆਪ ਦੇ
ਘਰ ਇਕ ਲੜਕੀ ਤੇ ਲੜਕਾ ਪੈਦਾ ਹੋਏ ਕੁਦਰਤ ਨਾਲ ਲੜਕਾ ਤਰਲੋਕ ਸਿੰਘ ਤਾਂ ਸ਼ਹੀਦੀ
ਤੋਂ ਪਿਹਲਾਂ ਹੀ ਚਲਾਣਾ ਕਰ ਗਿਆ ਤੇ ਇਸਦੇ ਚਲਾਣੇ ਸਮੇਂ ਜਿਸਤਰਾਂ ਪੂਰਨ ਸਿੰਘਾਂ ਵਾਲਾ ਸਿਦਕ
ਸ਼ਹੀਦ ਜੀ ਨੇ ਵਖਾਇਆਂ, ਉਹ ਹੈਰਾਨ ਕਰਨ ਵਾਲਾ ਸੀ। ਬਿਨਾ ਬਾਣੀ ਦੇ ਪਾਠ ਤੋਂ ਕਿਸੇ
ਨੂੰ ਅਥਰੂ ਨਹੀਂ ਕੇਰਨ ਦਿਤੀ। ਬੀਬੀ ਹਰਨਾਮ ਕੌਰ ਸ਼ਹੀਦੀ ਦੇ ਵੇਲੇ ਨਾਲ ਹੀ ਸਨ ਤੇ