ਪੰਨਾ:ਤੱਤੀਆਂ ਬਰਫ਼ਾਂ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੭੭)

ਜੈਤੋ ਗੰਗਸਰ ਦਾ ਮੋਰਚਾ

ਗੰਗਸਰ ਵਿਚ ਜਦੋਂ ਹੋਲੀ ਖੇਡੀ ਗੋਲੀ ਨਾਲ,
ਵੇਖ ਵੇਖ ਦੰਗ ਜਿਨੂੰ ਹੋਇਆ ਜਗ ਸਾਰਾ ਏ।
ਪੰਜ ਸੌ ਦਾ ਟੋਲਾ ਫਿਰੇ ਹੋਲਾ ਪਿਆ ਖੇਡਦਾ ਸੀ,
ਕੋਨੇ ਕੋਨੇ ਪਹੁੰਚਿਆ ਪੰਜਾਬ ਬੀਚ ਸਾਰਾ ਏ।
ਚਲੀ ਜਾਂ ਦੁਨਾਲੀ ਪਚਕਾਰੀ ਭਰੀ ਪੇਢ ਵਾਲੀ,
ਰੰਗ ਘਤੇ ਓਹ ਭੀ ਜਿੰਨਾਂ ਵੇਖਣ ਦਾ ਚਾਰਾ ਏ।
'ਕਿਰਤੀ' ਕਮਾਲ ਕਰ, ਜਗ ਨੂੰ ਵਿਖਾਲ ਦਿਤਾ,
ਵਾਹ ਵਾਹ ਸੂਰਬੀਰ ਪੰਥ ਗੁਰੂ ਦਾ ਦੁਲਾਰਾ ਏ।

ਭਾਈ ਫੇਰੂ ਦਾ ਮੋਰਚਾ


ਸੰਗਤ ਪਿੰਡ ਜਲਾਲ ਜ਼ਿਲਾ ਗੁਜਰਾਂਵਾਲਾ ਵਲੋਂ ਭਾਈ ਫੇਰੂ ਨੂੰ ਜਾਨ
ਵਾਲੇ ਸ਼ਹੀਦੀ ਜਥੇ ਨੰਬਰ ੧੫ ਦੀ ਸੇਵਾ ਵਿਚ ੨੨ ਮਾਰਚ
੧੯੨੫ ਚੇਤਰ ੧੧ ਨੂੰ ਦਿਤਾ ਗਿਆ।

(ਮਾਨ ਪੱਤਰ)


ਸਦਕੇ ਵੀਰ ਪਿਆਰਿਓ ਤੁਸਾਂ ਉਤੋਂ,
ਖਾਤਰ ਪੰਥ ਦੇ ਹੋਣ ਕੁਰਬਾਨ ਚਲੇ।
ਜਾਨਾਂ ਵਾਰ ਕੇ ਧਰਮ ਤੋਂ ਟੁਰੇ ਪੈਹਲਾਂ,
ਫਤਹਿ ਵਾਹਿਗੁਰੂ ਦੀ ਮਨੋ ਠਾਨ ਚਲੇ।
ਦੁਖ ਸੈਹਿੰਦਿਆਂ ਕਈ ਮੁਸਾਫਰੀ ਦੇ,
ਸਿਰ ਲਬ ਸ਼ਹੀਦੀਆਂ ਪਾਨ ਚਲੇ।
ਸਾਨੂੰ ਦਸ ਕੇ ਸਬਕ ਸ਼ਹੀਦੀਆਂ ਦੇ,
ਮੁਰਦਾ ਰੂਹ ਅੰਦਰ ਜਾਨ ਪਾਨ ਚਲੇ।
ਫੀਸ ਸੀਸ ਦੀ ਦਿਤਿਆਂ ਸਿਖ ਬਨਦਾ,
ਪਾਕੇ ਪੂਰਨੇ ਆਪ ਸਮਝਾਨ ਚਲੇ।