ਪੰਨਾ:ਤੱਤੀਆਂ ਬਰਫ਼ਾਂ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੮੦)

ਸੰਨ ੧੯੪੭ ਈਸਵੀ ਵਿਚ
ਦੇਸ਼ ਦੀ ਖੂਨੀ ਵੰਡ

ਛਿਨ ਮੇਂ ਰਾਓ ਰੰਕ ਕੋ ਕਰਈ ਰਾਓ ਰੰਕ ਕਰ ਡਾਰੇ।
ਰੀਤ ਭਰੇ ਭਰੇ ਸਖਨਾਵੇਂ ਏਹ ਤਾਕੋ ਬਿਵਹਾਰੇ।
ਏਸ ਸਾਬਕ ਦਾ ਪਾਠ ਅਸੀ ਸਾਂ ਸੁਨਦੇ ਤੇ ਕਦੀ ਕਰਦੇ।
ਪਰ ਨਾ ਪੂਰੀ ਸਮਝ ਆਂਵਦੀ ਨਾ ਕਰਤੇ ਤੋਂ ਡਰਦੇ।
ਸਭ ਕੁਝ ਅਖੀ ਡਿਠਾ ਸੁਨਿਆਂ ਜੋ ਕੁਝ ਸਾਥੋਂ ਹੋਇਆ।
ਭਰਿਆ ਤਾਈਂ ਖਾਲੀ ਕਰਕੇ ਕਾਦਰ ਕਿਵ ਖੁਸ਼ ਹੋਇਆ।
ਭੁਖਿਆਂ ਤਾਈਂ ਰਜਾਇਆ ਐਸਾ ਪਾਟ ਗੈਲਿਡ ਭਾਈ।
ਲੁਟ ਕਸੁਟ ਮਚਾਕੇ ਉਹਨਾਂ ਰਖੀ ਕਸਰ ਨਾ ਕਾਈ।
ਕੋਟਾ ਪਲ ਵਿਚ ਗਰਕ ਹੋਗਿਆ ਉਹ ਵੀ ਸੁਨਿਆਂ ਡਿਠਾ।
ਪਰ ਜੋ ਭਾਣਾ ਅੱਜ ਵਰਤਿਆ ਇਸ ਦਾ ਲੰਮਾ ਚਿਠਾ।
ਏਸ ਦੁਖ ਨੂੰ ਕੀਹ ਕਿਸੇ ਨੇ ਸੁਨਣਾ ਅਤੇ ਸੁਨਾਣਾ।
'ਕਿਰਤੀ' ਕਰਕੇ ਯਾਦ ਏਸ ਨੂੰ ਰੋਣਾ ਅਤੇ ਰਵਾਣਾ।

ਤਥਾ


ਰਬ ਵਲੋਂ ਭੁਲਿਆਂ ਨੂੰ ਰੋਗ ਸੋਗ ਲਗਦੇ ਨੇ,
ਥੋੜੀ ਜਹੀ ਝਲਕੀ ਉਹ ਅਸਾਂ ਵੀ ਤਕਾਈ ਏ।
ਪੀਹੜੀਆਂ ਦੀ ਮਿਹਨਤ ਕਮਾਈ ਜੋ ਰਖਾਈ ਹੋਈ,
ਸਟ ਸਟ ਮਾਇਆ ਜਿੰਦ ਅਪਣੀ ਬਚਾਈ ਏ।
ਅਗ ਪਾਣੀ ਦੇਵਤੇ ਕਰੋਧ ਵਿਚ ਚੜ ਆਏ,
ਮਾਵਾਂ ਪੁਤ ਭੁਲੇ ਐਸੀ ਚੱਕਰੀ ਭਵਾਈ ਏ।
ਨਸ ਨਸ ਭਜ ਭਜ ਕਿਸੇ ਕੁਝ ਵੇਖਿਆ ਨਾ,
'ਕਿਰਤੀ' ਇਹ ਭੁਲਣੀ ਨਹੀਂ ਹੋਈ ਜੋ ਤਬਾਹੀ ਏ।