ਪੰਨਾ:ਤੱਤੀਆਂ ਬਰਫ਼ਾਂ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੭)

ਮਨੁੱਖ ਨੂੰ!

ਮਤਲਬ ਨੂੰ ਸੱਦ ਬਹਾਨਾ ਏਂ ਪੱਜ ਪਾ ਕੇ ਝਟ ਉਠਾਨਾ ਏਂ।
ਮਤਲਬ ਨੂੰ ਹੱਥ ਵਿਖਾਨਾ ਏਂ ਪੱਜ ਪਾ ਕੇ ਘੂਰ ਡਰਾਨਾ ਏਂ।
ਮਤਲਬ ਨੂੰ ਸੀਸ ਝਕਾਨਾ ਏਂ ਪੱਜ ਪਾ ਕੇ ਸਿਰੋਂ ਮਕਾਨਾ ਏਂ।
ਮਤਲਬ ਨੂੰ ਪਿਆ ਬੁਲਾਨਾ ਏਂ ਪੱਜ ਪਾ ਕੇ ਮੂੰਹ ਭਵਾਨਾ ਏਂ।
ਮਤਲਬ ਨੂੰ ਕਦੇ ਮਨਾਨਾ ਏਂ, ਪੱਜ ਪਾ ਕੇ ਪਿਆ ਰੁਸਾਨਾ ਏਂ।
ਮਤਲਬ ਨੂੰ ਮੋਹਡੇ ਚਾਨਾਂ ਏ ਪੱਜ ਪਾ ਕੇ ਤੇ ਝਟ ਢਾਹਨਾਂ ਏਂ।
ਮਤਲਬ ਨੂੰ ਕਿਸੇ ਛੁਡਾਨਾਂ ਏਂ ਪੱਜ ਪਾ ਕੇ ਝਟ ਫਸਾਨਾਂ ਏਂ।
ਮਤਲਬ ਨੂੰ ਯਾਰ ਬਨਾਨਾ ਏਂ ਪੱਜ ਪਾ ਕੇ ਚਾ ਮਰਵਾਨਾ ਏਂ।
ਤੇਰੀ ਕੁਝ ਸਮਝ ਨਾ ਔਂਦੀ ਏ ਏਡਾ ਤੂੰ ਚਤਰ ਸਿਆਨਾ ਏਂ।
'ਕਿਰਤੀ' ਪਰ ਸ਼ਰਮਨਾ ਕਰਦਾ ਏ ਕੀਕਰ ਮਨੁੱਖ ਸਦਾਨਾ ਏਂ।

ਹੋਸ਼ ਕਰ

ਲੇਖਾ ਪਾਨ ਲਗਾ ਨਹੀਂ ਸੋਚਨਾ ਏਂ।
ਲੇਖਾ ਦੇਣ ਲਗਾ ਕਾਹਨੂੰ ਚੀਕਨਾ ਏਂ।
ਨਾਲ ਟੁਰਦਿਆਂ ਨੂੰ ਪਹਿਲਾਂ ਰੋਕਨਾ ਏਂ।
ਪਿਛੋਂ ਬੈਠ ਕੇ ਪਿਆ ਉਡੀਕਨਾ ਏਂ।
ਕਰੇ ਗਲ ਚੰਗੀ ਕੋਈ ਟੋਕਨਾ ਏਂ।
ਆਪ ਮੰਦੀਆਂ ਪਿਆ ਉਲੀਕਨਾ ਏਂ।
ਉਮਰ ਭੰਗ ਭਾੜੇ ਐਵੇਂ ਰੋੜਨਾ ਏਂ।
ਕਰਦਾ ਸੁਰਤ 'ਕਿਰਤੀ' ਅਜੇ ਤੀਕ ਨਾ ਏਂ।

ਸਮਝ

ਜੋ ਆਖੇ ਮੈਂ ਨੇ ਸਮਝ ਲਿਆ ਉਹ ਸਮਝੋ ਸਮਝ ਨਾ ਸਕਿਆ ਏ।
ਜੋ ਆਖੇ ਸਮਝ ਨਾ ਸਕਦਾ ਹਾਂ ਓਹ ਸਮਝੋ ਸਮਝੋਂ ਅਕਿਆ ਏ।
ਪਰ ਸਮਝੋ ਸਮਝੀ ਜਾਨਾ ਹੈ ਜਿੰਨਾਂ ਚਿਰ ਦੁਨੀਆਂ ਰਹਿਣਾ ਏ।
'ਕਿਰਤੀ' ਇਸ ਸਾਰੀ ਸਮਝ ਵਿਚੋਂ ਏਹੋ ਇਕ ਨੁਕਤਾ ਤਕਿਆ ਏ।