ਪੰਨਾ:ਤੱਤੀਆਂ ਬਰਫ਼ਾਂ.pdf/93

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੮੮)ਨਿਵਨ ਦੇ ਗੁਣ ਔਗੁਣ

ਜੇ ਆਪੇ ਤੋਂ ਤਗੜੇ ਅਗੇ, ਨਿਵ ਕੇ ਝਟ ਲੰਘਾਏ।
ਉਸ ਤਰਾਂ ਹੀ ਮਾੜੇ ਦਾ ਕਰਕੇ ਮਾਨ ਵਖਾਏ।
ਤਾਹੀ ਸਚਾ ਅਰਥ ਸਮਝਿਆ, ਚੰਗਾ ਬਣਸੇ 'ਕਿਰਤੀ',
ਪਰ ਜੇ ਦਸ਼ਮਨ ਸਾਹਵੇਂ ਜਾ ਕੇ ਭਲ ਨਾ ਸੀਸ ਨਵਾਏ।
ਮਾੜੇ ਅਗੇ ਨਿਵਨਾ ਚੰਗਾ ਮਾੜੇ ਨੂੰ ਖੁਸ਼ ਕਰਦਾ।
ਤਗੜੇ ਅਗੇ ਨਿਵਨਾ ਉਸਨੂੰ ਬਡ ਹੰਕਾਰੀ ਕਰਦਾ।
ਮਾੜੇ ਤਗੜੇ ਦੀ ਗਲ ਕਾਹਦੀ ਨਿਵਨਾ ਚੰਗਾ 'ਕਿਰਤੀ',
ਨਿਵਨ ਬਿਨਾਂ ਮਨ ਮੂਰਖ ਐਸਾ ਰਬ ਤੋਂ ਭੀ ਨਹੀਂ ਡਰਦਾ।
ਨਿਵਨ ਲਗਿਆਂ ਵੇਖ ਲਈਂ ਏਹ ਮੂਰਖ ਹੈ ਜਾਂ ਚਾਤਰ।
ਕੀਹ ਏਹ ਯਤਨ ਤਾਂ ਕਰਦਾ ਨਹੀਂ ਮੋਹੇ ਨਿਵਾਵਨ ਖਾਤਰ।
ਨਿਵਨ ਬੜਾ ਗੁਣ ਸਭ ਤੋਂ ਚੰਗਾ ਧਨੀ ਹੋਵੇ ਜਾਂ 'ਕਿਰਤੀ',
ਨਿਵਣਾ ਚੰਗਾ ਹੈ ਉਸ ਅਗੇ, ਜੋ ਨਿਵਨੇ ਦਾ ਪਾਤਰ।

ਜਵਾਨੀ ਤੇ ਬੁਢਾਪਾ


ਮਿਲੀਆਂ ਪੁਰਸ਼ ਨੂੰ ਓਸ ਕਰਤਾਰ ਵਲੋਂ,
ਹੁਸਨ, ਅਕਲ ਤੇ ਉਮਰ, ਜਵਾਨ ਤਿੰਨੇ।
ਪਰਖ ਵਾਸਤੇ ਤਿੰਨ ਘਸਵਟੀਆਂ ਨੇ,
ਨੈਣ, ਬੈਣ ਤੇ ਜੰਗ ਮੈਦਾਨ ਤਿੰਨੇ।
ਸਾਂਭ ਰਖਣੇ ਵਾਸਤੇ ਢੰਗ ਤਿੰਨੇ,
ਧਰਮ, ਸ਼ਰਮ ਤੇ ਕਰਮ ਪਛਾਨ ਤਿੰਨੇ।
ਵੈਰੀ ਏਹਨਾਂ ਦੇ ਨਾਲ ਹੀ ਹੋਏ ਤਿੰਨੇ,
ਮਾਨ, ਮੋਹ ਤੇ ਕਾਮ ਬਲਵਾਨ ਤਿੰਨੇ।
ਪਛੋਂਵਗਗਈ ਹੁਸਨ ਦੇ ਬਦਲਾਂ ਤੇ, ਤਰਨ ਵਾਲੜੀ ਸੁਰਤਨ ਲੈਣ ਦਿਤੀ
ਪਛੋ ਤਾ 'ਕਿਰਤੀ' ਕੇਹੜੇ ਕੰਮਆਵੇ,ਜ਼ਰਾ ਅਕਲ ਨਾ ਜਰਾ ਨੇ ਰਹਿਣ ਦਿਤੀ
ਤਰਨ= ਜਵਾਂਨੀਜਰਾ= ਬੁਢਾਪਾਪਛੋਂ= ਪਛਮ ਦੀ ਹਵਾ