ਪੰਨਾ:ਤੱਤੀਆਂ ਬਰਫ਼ਾਂ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੯੨)

ਮਨੁੱਖ ਦੇ ਭੁਲੇਖੇ

ਵਾਹਵਾਹ ਖੇਡ ਬਨਾਈ ਰਾਮ ਜੀ ਵਾਹਵਾਹ ਖੇਡ ਬਨਾਈ।
ਪੁਤਰ ਜੰਮਨ ਉਤੇ ਬੰਦੇ ਖੁਸ਼ੀਆਂ ਖੂਬ ਮਨਾਈਆਂ।
ਵਧ ਵਧ ਵੰਡੇ ਖੂਬ ਪਤਾਸੇ ਮਿਲੀਆਂ ਜਦੋਂ ਵਧਾਈਆਂ।
ਖੱਟ ਕਮਾ ਕੇ ਵਖਤਾਂ ਸੇਤੀ ਮੁੱਠੀ ਭਰ ਲਟੁਈਆਂ।
ਪਾਲ ਪੋਸ ਕੇ ਵੱਡਾ ਕੀਤਾ ਉਜੜੇ ਵਿਚ ਪੜ੍ਹਾਈਆਂ।
ਮੂਹੋਂ ਮੰਗੇ ਪਿਛੋਂ ਕਾਕਾ ਪਹਿਲਾਂ ਦੇਣ ਮਠਾਈਆਂ।
ਪਰ ਉਹ ਮੂਰਖ ਇਕ ਨਾ ਜਾਨੀ ਕੀਤੀ ਅਤੇ ਕਰਾਈ ਰਾਮ ਜੀ.....
ਦੋਸਤ ਬਣ ਕੇ ਕਿਸੇ ਨਕਾਰੇ ਐਸਾ ਧਰੋਹ ਕਮਾਇਆ।
ਲੁਟ ਲੈ ਗਿਆ ਭੇਤੀ ਬਣ ਕੇ ਧਰਿਆ ਅਤੇ ਧਰਾਇਆ।
ਖਾਧਾ ਪੀਤਾ ਭੁਲ ਗਿਆ ਉਸ ਮੂਲੋਂ ਤਰਸ ਨਾ ਆਇਆ।
ਡਾਢਾ ਖੂਬ ਵਿਸਾਹ ਮਾਰਿਆ ਕੀਤਾ ਖੂਬ ਸਫਾਇਆ।
'ਕਿਰਤੀ' ਫਿਰ ਵੀ ਏਸ ਬੰਦੇ ਨੂੰ ਸਮਝ ਨਾ ਮੂਲੋਂ ਆਈ ਰਾਮ ਜੀ....

ਧੀ ਬਗਾਨੀ ਨੂੰਹ ਬਣਾਕੇ ਚਾਵਾਂ ਨਾਲ ਲਿਆਉਣੀ।
ਬੋਰੀ ਹਥ ਪਵਾਕੇ ਉਸਦਾ ਡਾਢੀ ਖੁਸ਼ੀ ਮਨਾਉਣੀ।
ਆਪਣੀ ਦਾਹੜੀ ਹਥ ਓਸਦੇ ਹਥੀਂ ਆਪ ਫੜਾਉਣੀ।
ਆਪੇ ਫਸਣਾ ਫਸਦੇ ਜਾਣਾ ਸਾਹਵੇਂ ਵੇਖ ਅੜਾਉਣੀ।
ਮੌੌਹਰਾ ਮਿਠਾ ਸਮਝ ਸਮਝ ਕੇ ਖਾਦੇ ਵਾਂਗ ਮਠਾਈ ਰਾਮ ਜੀ......

ਪਾਲ ਪੋਸ ਕੇ ਧੀ ਪਿਆਰੀ ਲਾਡਾਂ ਸਧਰਾਂ ਚਾਵਾਂ।
ਪੁੱਤ ਬਗਾਨਾ ਭਾਲ ਭਾਲ ਕੇ ਦੇ ਦੇਣੀਆਂ ਲਾਵਾਂ।
ਕਪੜੇ, ਭਾਂਡੇ, ਮੰਜਾ, ਪੀੜਾ, ਦੇਣਾ ਨਕਦੀ ਨਾਵਾਂ।
ਹਥ ਜੋੜ ਕੇ ਭੂਏ ਕਰਨਾ ਖਵਾਨਾ ਉਸ ਮਨ ਭਾਵਾਂ।
ਐਡਾ ਡਰਦੇ ਉਸ ਮੁੰਡੇ ਤੋਂ ਕਦੇ ਨਾ ਬਹਿਣਾ ਸਾਵਾਂ।
ਫਿਰਬੀ ਬੂਥੀ ਵਾਂਗ ਸੂਰ ਦੇ ਰਹਿਣਾ ਓਸ ਬਣਾਈ ਰਾਮ ਜੀ.....