ਸਮੱਗਰੀ 'ਤੇ ਜਾਓ

ਪੰਨਾ:ਦਰੋਪਤੀ ਦੀ ਪੁਕਾਰ.pdf/11

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

(12)

ਰਾਈ ਜਿੰਨਾ ਰਖੇ ਡਰ ਉਏ। ਪੰਜਾਂ ਪਾਂਡਵਾਂ ਦੀ ਉਹਨੂੰ ਜਾਪੇ ਸ਼ਰ ਉਏ। ਹੋਰ ਕੋਈ ਘੱਲ ਸੂਰਮਾ ਦਲੇਰ ਜੀ। ਸਭਾ ਵਿਚ ਲਿਆਵੇ ਚਿੱਤਰੀ ਨੂੰ ਘੇਰ ਜੀ। ਰਾਜੇ ਦੇ ਇਹ ਸੁਣਕੇ ਜੁੜੇ ਨੇ ਦੰਦ ਜੀ। ਵੇਖਿਆ ਜਾਂ ਟੁੱਟਾ ਦੂਤ ਦਾ ਘੁਮੰਡ ਜੀ॥

ਦੁਰਯੋਧਨ ਨੇ ਆਪਣੇ ਛੋਟੇ ਭਰਾ ਦੁਸਾਸ਼ਨ ਨੂੰ ਕਹਿਣਾ ਤੂੰ ਦਰੋਪਤੀ ਨੂੰ ਛੇਤੀ ਸਭਾ ਵਿਚ ਲਿਆਓ


ਬੈਂਤ–

ਜਦੋਂ ਦੂਤ ਤੋਂ ਕੁਝ ਨਾ ਸਰੀ ਯਾਰੋ ਗੁਸਾ ਬੜਾ ਦੁਰਯੋਧਨ ਨੂੰ ਆਇਆ ਸੀ। ਅੱਖਾਂ ਵਾਂਗ ਮਸਾਲ ਦੇ ਬਲਣ ਪਈਆਂ, ਜੁਸਾ ਲੋਹੇ ਦੇ ਵਾਂਗ ਤਪਾਇਆ ਸੀ। ਗੁਸੇ ਨਾਲ ਮਥੇ ਉਤੇ ਵੱਟ ਪਾਕੇ ਗਦਾ ਹਥ ਦੇ ਵਿਚ ਉਠਾਇਆ ਸੀ। ਬੜੇ ਨਾਲ ਕ੍ਰੋਧ ਦੁਸਾਸ਼ਨੇ ਨੂੰ ਭਰੇ ਵਿਚ ਦਰਬਾਰ ਸੁਣਾਇਆ ਸੀ। ਤੇਰੇ ਬਿਨਾਂ ਨਾ ਸੂਰਮਾ ਹੋਰ ਕੋਈ ਮੇਰੀ ਕਰੇ ਨਾਹੀਂ ਪੂਰੀ ਗਲ ਭਾਈ। ਤੈਨੂੰ ਸੂਰਮਾ ਸਮਝਕੇ ਭੇਜਦਾ ਹਾਂ, ਛੇਤੀ ਜਾਵੀਂ ਦਰੋਪਤੀ ਵੱਲ ਭਾਈ। ਛੇਤੀ ਕਰੀਂ ਤੂੰ ਪੇਸ਼ ਦਰੋਪਤੀ ਨੂੰ ਕੋਈ ਖੇਡਕੇ ਹੀ ਵੱਲ ਛੱਲ ਭਾਈ। ਜ਼ਰਾ ਜਿੰਨਾ ਨਾ ਉਹਦਾ ਲਿਹਾਜ਼ ਰਖਾਂ, ਉਹਨੂੰ ਕਰੀਂ ਹਾਜ਼ਰ ਵਿਚ ਪੱਲ ਭਾਈ। ਸ਼ੇਰ ਭੈ ਨਾ ਖਾਂਵਦੇ ਹਰਨੀਆਂ ਥੀਂ, ਇਹ ਗਲ ਹੈ ਬੜੀ ਮਸ਼ਹੂਰ ਭਾਈ। ਬਿਲੀ ਸ਼ੇਰ ਦਾ ਕੀ ਵਿਗਾੜ ਸਕਦੀ ਭਾਵੇਂ ਲੜਨ ਲਈ ਹੋਵੇ ਮਜਬੂਰ ਭਾਈ। ਕਾਇਰਾਂ ਕੀ ਮੈਦਾਨ ਨੂੰ ਜਿਤਣਾ ਏਂ ਭਾਵੇਂ ਹਥ ਦੇ ਵਿਚ ਤਲਵਾਰ ਹੋਵੇ। ਮਰਦਾਂ ਨਾਲ ਜ਼ਨਾਨੀਆਂ ਕੀ ਲੜਨਾ ਭਾਵੇਂ ਕੋਲੋਂ ਹਜ਼ਾਰ ਹੱਥਿਆਰ ਹੋਵੇ। ਜਾ ਫੜ ਕੇ ਲਿਆ ਦਰੋਪਤੀ ਨੂੰ, ਉਹਨੇ ਬੜਾ ਫਤੂਰ ਮਚਾਇਆ ਏ। ਗੱਲਾਂ ਉਹਦੀਆਂ ਵਿਚ ਨਾ ਮੂਲ ਆਵੀਂ, ਤੈਨੂੰ ਸਚ ਮੈਂ ਆਖ ਸੁਣਾਇਆ ਏ। ਜਿੰਨਾ ਚਿਰ ਨਾ ਸਭਾ ਦੇ ਵਿਚ ਆਵੇ ਉਨਾ ਚਿਰ ਖਾਣਾ ਮੈਂ ਨਾ ਖਾਂਵਦਾ ਏ। ਜਿੰਨਾ ਚਿਰ ਨਾ ਸਾਹਮਣੇ ਆਏ ਮੇਰੇ ਮੈਨੂੰ ਜ਼ਰਾ ਆਰਾਮ ਨਾ ਭਾਂਵਦਾ ਏ।