ਸਮੱਗਰੀ 'ਤੇ ਜਾਓ

ਪੰਨਾ:ਦਰੋਪਤੀ ਦੀ ਪੁਕਾਰ.pdf/14

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

(15)

ਸੁਣਾਈ। ਪੰਜੇ ਤੇਰੇ ਪੱਤ ਜੋ ਲਏ ਦਾਸ ਬਣਾਈ। ਧਰਮ ਪੁਤਰ ਨੇ ਵੇਖ ਲੈ ਕੀ ਅਕਲ ਦੜਾਈ। ਖੁੱਸੀ ਅਜ ਤੁਸਾਂ ਦੀ ਸਾਰੀ ਬਾਦਸ਼ਾਹੀ ਤੂੰ ਤਾਂ ਵਿਚ ਮੁਸੀਬਤ ਪੈ ਗਈ ਦਰੋਪਤੀ ਜਾਈ। ਕਾਹਨੂੰ ਦੱਸ ਦਰੋਪਦੀ ਗਲ ਲੰਮੀ ਪਾਈ।

ਦਰੋਪਤੀ ਨੂੰ ਦੁਸਾਸ਼ਣ ਨੇ ਜਬਰਦਸਤੀ ਫੜਕੇ ਸਭਾ ਵਿਚ ਪੇਸ਼ ਕਰਨਾ


ਪੌੜੀ–

ਮਥੇ ਵਾਲ ਦਰੋਪਤੀ ਦੁਸਾਸ਼ਣ ਆਂਦੀ। ਖਿੱਚੀ ਆਉਂਦਾ ਜ਼ੋਰ ਨਾਲ ਰੋਂਦੀ ਕੁਰਲਾਂਦੀ। ਲੈਂਦੀ ਨਾਮ ਮੁਰਾਰ ਦਾ ਪਈ ਸ਼ੋਰ ਮਚਾਂਦੀ। ਪਾਪੀ ਪਿਆ ਘਸੀਟਦਾ, ਬਹੁਤੀ ਘਬਰਾਂਦੀ। ਹੋਣੀ ਅਗੇ ਕਿਸੇ ਦੀ ਕੋਈ ਵਾਹ ਨਾ ਜਾਂਦੀ। ਵਾਂਗ ਮੱਛੀ ਦੇ ਤੜਫਦੀ ਜਿੰਦ ਗੋਤੇ ਖਾਂਦੀ। ਹਾਵਾਂ ਕਢੇ ਐਂਡੀਆਂ ਪਈ ਤਬਕ ਹਲਾਂਦੀ। ਆਹ ਗਜ਼ਬ ਦੀ ਮਾਰ ਕੇ, ਆਕਾਸ਼ ਕੰਬਾਂਦੀ। ਮਿਹਣੇ ਦੇਵੇ ਰਬ ਨੂੰ ਇਉਂ ਆਖ ਸੁਣਾਂਦੀ। ਮੈਂ ਚਲੀ ਹਾਂ ਵਿਚ ਸਭਾ ਦੇ ਵੱਡ ਕੀਰਨੇ ਪਾਂਦੀ। ਜ਼ਾਲਮ ਧੂਹ ਕੇ ਲੈ ਗਿਆ ਰੋਂਦੀ ਕੁਰਲਾਂਦੀ। ਅੱਜ ਉਹ ਪੱਥਰ ਦਿਲਾਂ ਨੂੰ ਪਈ ਮੋਮ ਬਣਾਂਦੀ। ਵਿਚ ਸਭਾ ਦੇ ਪਹੁੰਚ ਗਈ ਦਰੋਪਤੀ ਬਾਂਦੀ। ਵਿਚ ਸਭਾ ਭਗਵਾਨ ਦੇ 'ਦੁਖੀਆ' ਜੱਸ ਗਾਂਦੀ।

(ਦਰਯੋਧਨ ਨੂੰ ਦਰੋਪਤੀ ਸਭਾ ਵਿਚ ਆਈ ਵੇਖਕੇ ਬੜੀ ਖੁਮੀ ਹੋਣੀ)


ਪੌੜੀ–

ਵਿਚ ਸਭਾ ਦੇ ਪਹੁੰਚ ਗਈ ਦ੍ਰੋਪਤੀ ਨਾਰੀ। ਦੁਰਯੋਧਨ ਖੁਸ਼ ਹੋਂਵਦਾ ਤਕ ਸ਼ਕਲ ਪਿਆਰੀ। ਨਜ਼ਰ ਆਉਂਦੀ ਸਿਰ ਤੇ ਸੋਹਣੀ ਫੁਲਕਾਰੀ। ਪਾਪੀ ਜਸ਼ਨ ਮਨਾਂਵਦਾ ਬਹਿਕੇ ਦਰਬਾਰੀ। ਨੀਵੀ ਨੀਵੀਂ ਪਾਕੇ ਰੋਂਵਦੇ ਪਾਂਡੋ ਬਲਕਾਗੇ। ਦੁਰਯੋਧਨ ਸੀ ਹੱਸਦਾ ਵੇਖ ਖੇਡ ਮਦਾਰੀ। ਭੀਸ਼ਮ, ਬਿਦਰ ਦਰੋਣ ਜੀ, ਪਏ ਕਰਨ ਵਿਚਾਰੀ ਦੁਰਯੋਧਨ ਨਾ ਵਿਚ ਸੀ ਜਾਮੇ ਦੇ ਆਉਂਦਾ। ਚੜ੍ਹੀਆਂ ਮੂੰਹ ਤੇ ਲਾਲੀਆਂ, ਥੋੜਾ ਮੁਸਕਾਉਂਦਾ। ਬੈਠਾ ਉਹ ਸੀ ਤਖ਼ਤ ਤੇ ਇਉਂ ਫੁਰਮਾਉਂਦਾ। ਖੁਸ਼ੀਆਂ ਕਰੋ ਰੱਜ ਕੇ ਦਿਲ ਮੇਰਾ ਚਾਹੁੰਦਾ। ਮਸਤੀ ਦੇ ਵਿਚ ਆ ਗਿਆ ਦੁਰਯੋਧਨ ਸੂਰਾ। ਜਾਪੇਂ ਤੂੰ ਦੁਸਾਸ਼ਣਾ ਬਚਨ ਦਾ