ਸਮੱਗਰੀ 'ਤੇ ਜਾਓ

ਪੰਨਾ:ਦਲੇਰ ਕੌਰ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮)

ਬਈ ਸੱਚ ਪੁੱਛੋ ਤਾਂ ਹੁਸਨ (ਸੁੰਦ੍ਰਤਾ) ਵੀ ਬੜੀ ਚੀਜ਼ ਹੈ, ਦੇਖੋ, ਏਸੇ ਹਸਨ ਦੇ ਵੱਸ ਸਾਡੇ ਨਵਾਬ ਵਰਗਾ ਜ਼ਾਲਮ ਤਰਲੇ ਲੈ ਰਿਹਾ ਹੈ।

ਤੀਜਾ—ਹਾਂ ਬਈ ਹੁਸਨ ਕੀ ਹੈ, ਜਾਦੂ ਹੈ, ਪਰ ਸੁਆਦ ਦੀ ਗੱਲ ਇਹ ਹੈ ਕਿ ਹੁਸਨ ਬਹੁਤਾ ਕਾਫਰਾਂ ਦੇ ਘਰੀਂ ਹੀ ਹੁੰਦਾ ਹੈ।

ਪੰਜਵਾਂ—ਬੱਸ ਬੱਸ ਹੁਣ ਗੱਲਾਂ ਛੱਡੋ, ਤੇ ਏਹਦੇ ਜ਼ਖਮ ਆਦਕ ਦੇਖਕੇ ਇਸ ਨੂੰ ਹੋਸ਼ ਵਿਚ ਲਿਆਉਣ ਤੇ ਨਾਲ ਲਿਜਾਣ ਦਾ ਬੰਦੋਬਸਤ ਕਰੋ, ਨਹੀਂ ਤਾਂ ਤੁਹਾਡੀਆਂ ਗੱਲਾਂ ਬਾਤਾਂ ਵਿਚ ਜੇ ਇਹਦੀ ਜਾਨ ਨਿਕਲ ਗਈ ਤਾਂ ਨਵਾਬ ਤਾਂ ਅਸਾਂ ਸਾਰਿਆਂ ਨੂੰ ਮਿੱਟੀ ਨਾਲ ਮਿਲਾ ਕੇ ਵੀ ਠੰਢਾ ਨਹੀਂ ਹੋਵੇਗਾ।

ਪਹਿਲਾ—ਤੇ ਜੇ ਅਸੀਂ ਏਸਨੂੰ ਜੀਉਂਦੀ ਨੂੰ ਲੈ ਗਏ ਤਾਂ ਇਨਾਮ ਬੀ ਚੋਖਾ ਮਿਲੇਗਾ।

ਪੰਜਵਾਂ-ਏਹਦੇ ਵਿਚ ਕੀ ਸ਼ੱਕ ਹੈ?

ਮੂਲ ਕੀ ਸਾਰੇ ਜਣੇ ਦਲੇਰ ਕੌਰ ਨੂੰ ਹੋਸ਼ ਵਿਚ ਲਿਆਉਣ ਦਾ ਉਪਰਾਲਾ ਕਰਨ ਲਗੇ, ਇਕ ਜਣਾ ਨੱਸਕੇ ਗਿਆ ਅਤੇ ਕਿਤੋਂ ਇਕ ਟੁੱਟਾ ਹੋਇਆ ਪਿਆਲਾ ਲੱਭ ਕੇ ਪਾਸੋਂ ਹੀ ਛੱਪੜ ਵਿੱਚੋਂ ਪਾਣੀ ਲੈ ਆਇਆ, ਤੇ ਬਾਕੀ ਦਿਆਂ ਨੇ ਦਲੇਰ ਕੌਰ ਦੀ ਖੱਬੀ ਬਾਂਹ ਨੂੰ -ਜੋ ਪਾਸੇ ਹੇਠਾਂ ਆਈ ਹੋਈ ਸੀ-ਕੱਢਕੇ ਉਸ ਨੂੰ ਸਿੱਧਯਾਂ ਲਿਟਾਇਆ। ਉਸ ਨੂੰ ਸਿੱਧਿਆਂ ਕਰਨ ਦੇ ਨਾਲ ਹੀ ਮੋਢੇ ਵਿਚੋਂ ਲਹੂ ਦੀ ਧਾਰ ਜ਼ੋਰ ਦੀ ਨਿਕਲੀ, ਏਹੋ ਜ਼ਖਮ ਸੀ ਜਿਸ ਦੇ ਕਾਰਨ ਦਲੇਰ ਕੌਰ ਬੇਹੋਸ਼ ਸੀ।