ਪੰਨਾ:ਦਲੇਰ ਕੌਰ.pdf/101

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੯ )

ਨਾਦਰ ਅਤੇ ਆਪਣੇ ਇਕ ਦੋ ਖਾਸ ਮਿਤ੍ਰਾਂ ਸਣੇ ਅਰਾਮ ਕਰ ਰਿਹਾ ਹੈ, ਇਸ ਵੇਲੇ ਇਨ੍ਹਾਂ ਨੂੰ ਦੇਖਕੇ "ਨਾਨਕ ਦੁਖੀਆ ਸਭ ਸੰਸਾਰ" ਵਾਲਾ ਵਾਕ ਚੇਤੇ ਆ ਰਿਹਾ ਹੈ। ਇੱਜ਼ਤਬੇਗ ਵਲ ਦੇਖੋ, ਪ੍ਰਮੇਸ਼ਰ ਦੀ ਦਯਾ ਦੇ ਨਾਲ ਇਕ ਤਰ੍ਹਾਂ ਦੀ ਪਾਤਸ਼ਾਹੀ ਪ੍ਰਾਪਤ ਹੈ। ਖਾਣ ਪੀਣ ਨੂੰ ਕਰਤਾਰ ਦਾ ਦਿੱਤਾ ਬਹੁਤ ਕੁਝ ਹੈ, ਕਿਸੇ ਗੱਲ ਦੀ ਪ੍ਰਵਾਹ ਨਹੀਂ! ਨੌਕਰ ਚਾਕਰ ਵੀ ਹਨ, ਘਰ ਵਿਚ ਆਗਯਾਕਾਰ ਇਸਤ੍ਰੀ ਵੀ ਹੈ, ਬਾਲ ਬੱਚੇ ਵੀ ਹਨ, ਫੇਰ ਵੀ ਜਿਸ ਵੇਲੇ ਇਸਦੇ ਚੇਹਰੇ ਵੱਲ ਦੇਖੋ ਚਿੰਤਾ ਨਾਲ ਪੀਲਾ ਭੂਕ, ਮੂੰਹ ਵਿਚੋਂ ਹਰ ਵੇਲੇ ਠੰਢੇ ਹਾਹੁਕੇ ਹੀ ਨਿਕਲਦੇ ਰਹਿੰਦੇ ਹਨ, ਪਰ ਇਹ ਕਿਉਂ ਹੈ? ਕੇਵਲ ਇਸ ਲਈ ਕਿ ਇਸ ਦੇ ਮਨ ਦੀਆਂ ਖਾਹਸ਼ਾਂ ਇਸਨੂੰ ਭਟਕਾਈ ਫਿਰਦੀਆਂ ਹਨ, ਮਨ ਦੀਆਂ ਖਾਹਸ਼ਾਂ ਦੇ ਮਗਰ ਲੱਗ ਕੇ, ਏਹ ਸ੍ਰੀਰਕ ਦੁਖ ਸਹਿ ਰਿਹਾ ਹੈ ਅਤੇ ਅੱਗੋਂ ਲਈ ਪਾਪਾਂ ਦੀਆਂ ਗੰਢੜੀਆਂ ਬੰਨ੍ਹ ਰਿਹਾ ਹੈ, ਕੇਵਲ ਏਸ ਪਾਪੀ ਦੇ ਮਨ ਦੀਆਂ ਖਾਹਸ਼ਾਂ ਹੀ ਇਸਨੂੰ ਜੰਗਲ ਜੰਗਲ ਰਲਾ ਰਹੀਆਂ ਹਨ। ਹਾਇ ਓ ਮਨ! ਬੇਤਰਸ ਮਨ! ਤੂੰ ਸਚਮੁਚ ਬਾਂਦਰ ਵਾਂਗ ਹਰ ਵੇਲੇ ਟੱਪਦਾ ਹੀ ਰਹਿੰਦਾ ਹੈ, ਤੇਰੀਆਂ ਖਾਹਸ਼ਾਂ ਨੂੰ ਕਿਸੇ ਵਿਰਲੇ ਨੇ ਦਬਾਕੇ ਤੇਰੀ ਸਿਰੀ ਫੇਹੀ! ਜੇਕਰ ਅਜੇਹਾ ਨਾਂ ਹੁੰਦਾ, ਅਰ ਹਰੇਕ ਆਦਮੀ ਆਪਣੇ ਮਨ ਨੂੰ ਮਾਰਕੇ ਸ਼ਾਂਤ ਹੋ ਸੱਕਦਾ, ਤਾਂ ਫਲਾਸਫਰਾਂ ਦੇ ਸਿਰ ਤਾਜ ਸਤਿਗੁਰ ਨਾਨਕ ਦੇਵ ਜੀ ਮਨ ਦੇ ਜਿੱਤਣ ਵਾਲੇ ਨੂੰ "ਮਨ ਜੀਤੇ ਜਗ ਜੀਤ" ਦੀ ਉੱਚੀ ਪਦਵੀ ਨਾਂ ਦੇਦੇ। ਤੇਰੇ ਹੱਥੋਂ ਹੀ ਅੱਕੇ ਹੋਏ ਇਕ ਉਰਦੂ ਸ਼ਾਇਰ ਨੇ ਕਿਹਾ ਹੈ:-