ਸਮੱਗਰੀ 'ਤੇ ਜਾਓ

ਪੰਨਾ:ਦਲੇਰ ਕੌਰ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧oo )

ਜੋ ਮਾਰੇ ਨਫ਼ਸ ਕੋ ਔ ਕਰੇ ਅਪਨੇ ਗੁੱਸੇ ਕੋ ਜ਼ੋਰ,

ਬਨਾਏ ਸਾਂਪ ਕੋ ਕੋੜਾ ਵੋਹ ਸ਼ੇਰ ਪਰ ਚੜ੍ਹ ਕਰ।

ਹੇ ਮਨ! ਹੋ ਚੰਚਲ ਮਨ! ਸੱਚ ਮੁੱਚ ਤੇਰਾ ਮਾਰਨਾਂ ਬੜਾ ਹੀ ਕਠਨ ਹੈ।

ਮਨ ਦੇ ਅੱਡੇ ਲੱਗ ਕੇ ਦੁੱਖ ਭੋਗ ਰਿਹਾ ਇੱਜ਼ਤਬੇਗ ਆਪਣੇ ਤੰਬੂ ਦੀ ਛੋਟੀ ਜੇਹੀ ਆਰਾਮਗਾਹ ਵਿੱਚ ਬੈਠਾ ਹੈ। ਨਾਦਰ ਅਤੇ ਇੱਕ ਦੋ ਖਾਸ ਮਿੱਤ੍ਰ ਪਾਸ ਬੈਠੇ ਹਨ, ਗੱਲਾਂ ਹੋ ਰਹੀਆਂ ਹਨ।

ਇੱਜ਼ਤਬੇਗ-ਹੱਛਾ ਬਈ ਨਾਦਰ, ਘਰੋਂ ਤਾਂ ਨਿਕਲ ਹੀ ਆਏ ਹਾਂ, ਹੁਣ ਦੱਸ ਕਿ ਕੇਹੜੇ ਪਾਸੇ ਜਾਣਾ ਯੋਗ ਹੈ?

ਨਾਦਰ-ਏਹ ਮੈਂ ਕੀ ਦੱਸਾਂ? ਮੈਂ ਤਾਂ ਤੁਹਾਨੂੰ ਹਾਲ ਚਾਲ ਸਾਰਾ ਦੱਸ ਦਿੱਤਾ ਹੈ, ਅੱਗੇ ਏਹ ਤੁਸੀਂ ਸੋਚ ਲਓ ਕਿ ਕਿੱਧਰ ਜਾਈਏ? ਤੁਸੀਂ ਤਜਰਬਾਕਾਰ ਹੋ। ਤੁਹਾਨੂੰ ਪਤਾ ਹੀ ਹੋਵੇਗਾ ਕਿ ਇੱਥੋਂ ਕਿੱਥੇ ਨੇੜੇ ਤੇੜੇ ਸਿੱਖਾਂ ਦਾ ਕੇਹੜਾ ਜੱਥਾ ਰਹਿੰਦਾ ਹੈ? ਬੱਸ ਓਹ ਉਸੇ ਜੱਥੇ ਨਾਲ ਜਾ ਰਲੇ ਹੋਣਗੇ।

ਇੱਜ਼ਤਬੇਗ-ਵਾਹ, ਕਿਸੇ ਜੱਥੇ ਦੀ ਵੀ ਭਲੀ ਆਖੀਉ, ਏਹਨਾਂ ਸਿੱਖਾਂ ਦੇ ਜੱਥਿਆਂ ਦਾ ਵੀ ਕਦੇ ਕਿਸੇ ਨੂੰ ਪਤਾ ਲੱਗਾ ਹੈ? ਇਹ ਤਾਂ ਸੌਣ ਭਾਦ੍ਰੋਂ ਦੀਆਂ ਬਦਲੀਆਂ ਵਾਂਗ ਅੱਜ ਏਥੇ ਤੇ ਕੱਲ ਪਤਾ ਹੀ ਨਹੀਂ। ਹੁਣ ਤਾਂ, ਜੇ ਓਹ ਕਿਤੇ ਰੱਬ ਸਬੱਬ ਹੀ ਹੱਥ ਆ ਜਾਣ ਤਾਂ ਆ ਜਾਣ, ਨਹੀਂ ਤਾਂ ਉਮੈਦ ਕੋਈ ਨਹੀਂ।

ਨੇ ਨਾਦਰ-ਮੈਨੂੰ ਤਾਂ ਕਸਮ ਹੈ, ਜੇ ਮੈਂ ਭੈਣ ਨੂੰ ਲੱਭੇ ਤੋਂ ਬਿਨਾਂ ਘਰ ਜਾਵਾਂ।