ਪੰਨਾ:ਦਲੇਰ ਕੌਰ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੧ )

ਇੱਜ਼ਤ ਬੇਗ-ਭਲਾ ਜੇ ਓਹ ਨਾਂ ਲੱਭੇ ਤਾਂ?

ਨਾਦਰ-ਏਹ ਭਲਾ ਕਦੀ ਹੋ ਸਕਦਾ ਹੈ?

ਇੱਜ਼ਤ ਬੇਗ-ਕਿਉਂ, ਹੋ ਕਿਉਂ ਨਹੀਂ ਸਕਦਾ?

ਮੈਂ ਕਹਿੰਦਾ ਹਾਂ ਕਿ ਉਨ੍ਹਾਂ ਦਾ ਮਿਲਨਾ ਮੁਸ਼ਕਲ ਹੈ।

ਨਾਦਰ-ਹਾਂ, ਤੁਸੀ ਭਾਵੇਂ ਜੋ ਜੀ ਚਾਹੇ ਪਏ ਹੋ, ਪਰ ਮੇਰਾ ਤਾਂ ਦਿਲ ਉਗਾਹੀ ਦੇਂਦਾ ਹੈ ਕਿ ਅਸੀਂ ਜ਼ਰੂਰ ਉਨ੍ਹਾਂ ਨੂੰ ਲੱਭ ਲਵਾਂਗੇ, ਹੋਣਗੇ ਤਾਂ ਕਿਤੇ ਏਥੇ ਹੀ, ਜ਼ਮੀਨ ਵਿਚ ਤਾਂ ਧਸ ਹੀ ਨਹੀਂ ਗਏ ਹੋਣੇ?

ਇੱਜ਼ਤ ਬੇਗ-ਭਲਾ ਜੇ ਓਹ ਮਿਲ ਵੀ ਪਏ, ਪਰ ਜ਼ੈਨਬ ਸਾਡੇ ਪਾਸ ਆਉਣਾ ਨਾ ਚਾਹੇ, ਤਾਂ ਫੇਰ ਕੀ ਕਰੇਂਗਾ? ਅਤੇ ਜੇ ਉਨ੍ਹਾਂ ਨੇ ਉਸ ਨੂੰ ਸਿੱਖਣੀ ਬਣਾ ਲਿਆ ਹੋਵੇਗਾ ਤਾਂ?

ਨਾਦਰ-ਕਸਮ ਖ਼ੁਦਾ ਦੀ ਜੇ ਕਿਤੇ ਓਹ ਕਾਫ਼ਰ ਹੋ ਗਈ ਹੋਈ ਤਾਂ ਮੈਂ ਉਸਨੂੰ ਅੱਖ ਝਮਕਣ ਤੋਂ ਪਹਿਲਾਂ ਹੀ ਮਾਰ ਸੁੱਟਾਂਗਾ ਅਤੇ ਨਾਲ ਹੀ ਉਸਦੇ ਸਾਥੀਆਂ ਦਾ ਖੂਨ ਪੀਆਂਗਾ।

ਇੱਜ਼ਤ ਬੇਗ-ਠੀਕ ਹੈ, ਜਿਹਾ ਕੂ ਖ਼ੂਨ ਓਸ ਵੇਲੇ ਪੀਤਾ ਸਾਈ, ਕਿ ਓਹਨਾਂ ਨੇ ਤੇਰਾ ਭਰਾ ਮਾਰ ਦਿੱਤਾ ਸੀ।

ਨਾਦਰ-( ਬੁਰਾ ਜਿਹਾ ਮੂੰਹ ਬਣਾ ਕੇ ) ਤੁਸੀਂ ਤਾਂ ਚਾਚਾ ਜੀ! ਫੇਰ ਮਖੌਲ ਕਰਦੇ ਹੋ ਨਾਂ? ਮੈਂ ਕਹਿ ਤਾਂ ਚੁੱਕਾ ਹਾਂ ਕਿ ਜੇ ਮੈਂ ਓਸ ਵੇਲੇ ਲੜਦਾ ਰਹਿੰਦਾ ਅਤੇ ਮਾਰਿਆ ਜਾਂਦਾ ਤਾਂ ਤੁਹਾਨੂੰ ਕੌਣ ਖ਼ਬਰ ਦੇਦਾ?

ਇੱਜ਼ਤ ਬੇਗ-ਹੱਛਾ, ਹੁਣ ਇਹ ਸਲਾਹ ਕਰੋ ਕਿ ਕੀ ਕੀਤਾ ਜਾਵੇ! ਉਮਰ ਦੀਨਾ, ਤੂੰ ਹੀ ਕੋਈ ਤਜਵੀਜ਼ ਦੱਸ?