ਸਮੱਗਰੀ 'ਤੇ ਜਾਓ

ਪੰਨਾ:ਦਲੇਰ ਕੌਰ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੫ )

ਇੱਜ਼ਤਬੇਗ-ਬਈ ਪਯਾਰੀ ਦਲੇਰ ਕੌਰ ਦਾ ਖਿਆਲ ਕਦੀ ਦਿਲੋਂ ਜਾ ਸੱਕਦਾ ਹੈ?

ਨਾਦਰ--ਤਾਂ ਫੇਰ ਸਲਾਮ! ਤੁਸੀਂ ਜ਼ੈਨਬ ਨੂੰ ਲੱਭ ਚੁੱਕੇ।

ਇੱਜ਼ਤਬੇਗ--ਓਹ ਕਿਉਂ? ਲੱਭਾਂਗੇ ਤਾਂ ਓਹਨੂੰ , ਪਰ ਦਲੇਰ ਕੌਰ ਦਾ ਪਿੱਛਾ ਵੀ ਨਹੀਂ ਛੱਡਣਾ।

ਨਾਦਰ--ਦੋਵੇਂ ਕੰਮ ਤਾਂ ਬੜੇ ਮੁਸ਼ਕਲ ਹਨ।

ਇੱਜ਼ਤਬੇਗ-ਅੱਲਾ ਚਾਹੇ ਤਾਂ ਦੋਵੇਂ ਕੰਮ ਹੀ ਐਨ ਪੂਰੇ ਹੋ ਜਾਣਗੇ।

ਨਾਦਰ-ਓਹ ਕਿਸਤਰ੍ਹਾਂ?

ਇੱਜ਼ਤਬੇਗ--ਵੇਖ ਤਾਂ ਸਹੀ।

ਨਾਦਰ-ਤਦ ਵੀ ਕੁਝ ਥਹੁ ਪਤਾ?

ਇੱਜ਼ਤਬੇਗ--ਹੁਣੇ ਬਹੁਤ ਸਾਰੇ ਸੂੰਹੀਏ ਚਹੁੰ ਪਾਸੀਂ ਦੁੜਾ ਦੇਂਦੇ ਹਾਂ, ਜਿਸ ਵੇਲੇ ਕਿਸੇ ਸੂੰਹੀਏ ਨੇ ਖਬਰ ਕੀਤੀ ਕਿ ਫਲਾਣੀ ਥਾਂ ਦਲੇਰ ਕੌਰ ਜਾਂ ਜ਼ੈਨਬ ਹੈ, ਬੱਸ ਓਸੇ ਵੇਲੇ ਕੂਚ!

ਨਾਦਰ-ਤਾਂ ਫੇਰ ਏਸ ਹਿਸਾਬ ਤਾਂ "ਹਨੂਜ਼ ਦਿੱਲੀ ਦੂਰ ਅਸਤ" ਵਾਲਾ ਹੀ ਮਾਮਲਾ ਹੈ।

ਇੱਜ਼ਤ ਬੇਗ-ਤੂੰ ਵੇਖ ਤਾਂ ਸਹੀ ਕਿ ਅੱਲਾ ਕਾਰਸਾਜ਼ ਕਿਸਤਰ੍ਹਾਂ ਸਭ ਕੰਮ ਪੂਰੇ ਕਰਦਾ ਹੈ!

ਨਾਦਰ--ਚੰਗਾ, ਤੁਹਾਡੀ ਮਰਜ਼ੀ!

ਇੱਜ਼ਤਬੇਗ-ਕਿਉਂ ਬਈ ਉਮਰ ਦੀਨਾ! ਠੀਕ ਹੈ?

ਉਮਰ ਦੀਨ--(ਚੁੱਪ, ਨਸ਼ੇ ਵਿੱਚ ਗੁੱਟ ਸੀ)

ਇੱਜ਼ਤਬੇਗ-ਏ ਮੌਲਾਨਾ ਸਾਹਿਬ!