ਪੰਨਾ:ਦਲੇਰ ਕੌਰ.pdf/11

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੯)

ਲੜਾਈ ਵਿੱਚ ਫੱਟ ਖਾਕੇ ਜਦ ਦਲੇਰ ਕੋਰ ਡਿੱਗੀ ਤਾਂ ਡਿਗਦੀ ਹੀ ਪਾਸੇ ਪਰਨੇ ਪਈ, ਜ਼ਖਮ ਹੇਠਾਂ ਆ ਗਿਆ ਅਰ ਉਸਦੇ ਉੱਤੇ ਭਾਰ ਪੈਣ ਨਾਲ ਲਹੂ ਬੰਦ ਹੋ ਗਿਆ। ਹੁਣ ਜਦ ਇਨ੍ਹਾਂ ਸਿਪਾਹੀਆਂ ਨੇ ਉਸ ਨੂੰ ਸਿੱਧਯਾਂ ਲਿਟਾਯਾ ਤਾਂ ਜ਼ਖਮ ਵਿੱਚੋਂ ਫੇਰ ਇਕ ਵਾਰੀ ਜ਼ੋਰ ਦੀ ਧਾਰ ਨਿਕਲਕੇ ਲਹੂ ਵਗਣਾ ਸ਼ੁਰੂ ਹੋ ਗਿਆ। ਸਿਪਾਹੀਆਂ ਨੂੰ ਹੱਥ ਪੈਰ ਪੈ ਗਏ, ਇਕ ਨੇ ਸਿਰੋਂ ਲੁੰਗੀ ਲਾਹਕੇ ਟਾਕੀ ਪਾੜਕੇ ਉਸ ਦੀਆਂ ਦੋ ਚਾਰ ਤੈਹਾਂ ਕਰਕੇ ਜ਼ਖ਼ਮ ਉੱਤੇ ਰੱਖੀਆਂ ਤੇ ਉੱਤੇ ਕੱਸਕੇ ਪੱਟੀ ਬੰਨ੍ਹ ਦਿੱਤੀ, ਲਹੂ ਬੰਦ ਹੋ ਗਿਆ, ਫੇਰ ਸਿਪਾਹੀ ਨੇ ਮੂੰਹ ਵਿਚ ਥੋੜਾ ਜਿਹਾ ਪਾਣੀ ਪਾਇਆ, ਪਾਣੀ ਸੰਘ ਹੇਠੋਂ ਉਤਰਦਿਆਂ ਹੀ ਬੰਦ ਅੱਖਾਂ ਖੁੱਲ੍ਹ ਗਈਆਂ, ਬੁੱਲ੍ਹ ਫਰਕੇ ਤੇ ਖੁੱਲ੍ਹੇ, ਤਾਂ ਇਹ ਅਵਾਜ਼ ਨਿਕਲੀ:-

"ਪ੍ਰਭ ਭਾਵੈ ਬਿਨ ਸਾਸ ਤੇ ਰਾਖੈ।
ਪ੍ਰਭ ਭਾਵੈ ਤਾਂ ਹਰਿ ਗੁਣ ਭਾਖੈ"

[ਸੁਖਮਨੀ ਸਾਹਿਬ

ਫੇਰ ਅੱਖਾਂ ਬੰਦ ਹੋ ਗਈਆਂ ਤੇ ਬੇਹੋਸ਼ੀ ਨੇ ਆ ਘੇਰਿਆ। ਘਟੀਆ ਦਿਲ ਦੇ ਸਿਪਾਹੀ ਏਹ ਤੁਕਾਂ ਸੁਣਕੇ ਇਸ ਨੂੰ ਜਾਦੁ ਦੀ ਕਲਾਮ ਸਮਝ ਕੇ ਕੰਬਣ ਲਗ ਪਏ, ਪਰ ਮਾਲਕ ਦੇ ਡਰ, ਪੇਟ ਦੇ ਦੁਖ ਤੇ ਇਨਾਮ ਦੇ ਲਾਲਚ ਕਰਕੇ ਦੋ ਜਣੇ ਛੇਤੀ ਛੇਤੀ ਨੱਸੇ ਕਿ ਕਿਤੇ ਨੇੜੇ ਦੇ ਪਿੰਡ ਵਿੱਚੋਂ ਜਾਕੇ ਪਾਲਕੀ ਲਿਆਉਣ। ਦੋ ਕੁ ਕੋਹ ਦੀ ਵਾਟ ਤੇ ਇਕ ਪਿੰਡ ਸੀ, ਇਹ ਸਿਪਾਹੀ ਓਥੇ ਪਹੁੰਚਕੇ ਚਾਰ ਕਹਾਰ ਇਕ ਪਾਲਕੀ ਸਣੇ ਵਗਾਰੀ