ਸਮੱਗਰੀ 'ਤੇ ਜਾਓ

ਪੰਨਾ:ਦਲੇਰ ਕੌਰ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੮ )

ਭਤੀਜੀ ਹੈ।

੪--ਨਵਾਬ ਇੱਜ਼ਤਬੇਗ ਕੌਣ?

ਪ--ਓਹੋ, ਜਿਸਨੇ ਭੈਣ ਦਲੇਰ ਕੌਰ ਨੂੰ ਕੈਦ ਕਰੋ ਛੱਡਿਆ ਸੀ ਅਤੇ ਬਹਾਦਰ ਸਿੰਘ ਨੂੰ ਵੀ ਦੁੱਖ ਦਿੱਤੇ ਸਨ।

੩--ਅਜਬ ਹੈ ਕਿ ਐਸੇ ਦੁਸ਼ਟ ਦੀ ਭਤੀਜੀ ਅਤੇ ਸਿੱਖੀ ਦੀ ਚਾਹਵਾਨ?

੫--ਬਈ ਸੱਚ ਦੇ ਢੂੰਢਣ ਵਾਲੇ ਹਰ ਥਾਂ ਹੁੰਦੇ ਹਨ, ਨਾਲੇ ਓਹ ਘਰੋਂ ਹੀ ਸਿੱਖੀ ਦੀ ਭਾਵਣਾ ਕਰਕੇ ਥੋੜੀ ਨਿਕਲੀ ਸੀ?

੪--ਤੇ ਹੋਰ ਕਿਸਤਰ੍ਹਾਂ?

੫--ਅਸਲ ਵਿੱਚ ਤਾਂ ਗੱਲ ਏਹ ਹੈ ਕਿ ਜਦੋਂ ਬਹਾਦਰ ਸਿੰਘ ਓਥੇ ਕੈਦ ਸੀ ਤਾਂ ਓਸਦੀਆਂ ਬਹਾਦਰੀਆਂ ਵੇਖ ਵੇਖ ਕੇ ਅਤੇ ਸੁਣ ਸੁਣ ਕੇ ਏਹ ਓਸ ਉੱਤੇ ਮੋਹਿਤ ਹੋ ਗਈ ਸੀ, ਜਦੋਂ ਸਾਡੇ ਸਿੰਘ ਓਸ ਨੂੰ ਸਾੜਨ ਲੱਗੇ ਨੂੰ ਛੁਡਾ ਲੈ ਆਏ ਤਾਂ ਇਸਦੇ ਦਿਲ ਵਿੱਚ ਬਹਾਦਰ ਸਿੰਘ ਦਾ ਅਤੀ ਪ੍ਰੇਮ ਉਪਜਿਆ, ਇਹ ਘਰੋਂ ਨਿਕਲ ਪਈ, ਦੋ ਚਾਰ ਦਿਨ ਭੁੱਲੇ ਭਟਕਦੀ ਫਿਰਦੀ ਰਹੀ। ਅਖੀਰ ਬਹਾਦਰ ਸਿੰਘ ਨੂੰ ਟੱਕਰ ਪਈ, ਉਸਨੇ ਇਸਨੂੰ ਸਮਝਾ ਬੁਝਾ ਕੇ ਸੱਚੇ ਮਾਰਗ ਲਾ ਦਿੱਤਾ।

੪-ਵਾਹ! ਧੰਨ ਸਿੱਖੀ!

੫--ਹੱਛਾ! ਏਹ ਗੱਲਾਂ ਤਾਂ ਫੇਰ ਵੀ ਹੋ ਸੱਕਣਗੀਆਂ। ਆਓ, ਚੱਲ ਕੇ ਦੇਖੀਏ, ਇੱਕ ਟੁੱਟੇ ਹੋਏ ਪ੍ਰਾਣੀ ਨੂੰ ਗੁਰੂ ਦੇ ਲੜ ਲੱਗਦਾ ਵੇਖੀਏ।

"ਹਾਂ ਠੀਕ ਹੈ, ਚੱਲੋ" ਆਖ ਕੇ ਸਾਰੇ ਜਣੇ ਤੁਰ ਪਏ