ਪੰਨਾ:ਦਲੇਰ ਕੌਰ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੦ )

ਏਹ ਕਹਿਕੇ ਉਨ੍ਹਾਂ ਨੇ ਵਿਸਤਾਰ ਪੂਰਬਕ ਸਾਰੀ ਰਹਿਤ ਦੱਸੀ ਅਤੇ ਉਸ ਉੱਤੇ ਚੱਲਣ ਲਈ ਪ੍ਰਤੱਗਯਾ ਲੈ ਕੇ ਅੰਮ੍ਰਤ ਛਕਾਯਾ। ਸਾਰੇ ਜੱਥੇ ਦੇ ਸਿੰਘ ਪ੍ਰਸੰਨ ਸਨ ਕਿ ਇੱਕ ਹੋਰ ਪ੍ਰੇਮਣ ਭੈਣ ਆ ਮਿਲੀ। 'ਜ਼ੈਨਬ' ਜੋ ਹੁਣ ਅੰਮ੍ਰਤ ਛਕ ਕੇ ਜ਼ੈਨਬ ਨਹੀਂ ਰਹੀ ਸੀ, ਅੰਮ੍ਰਤ ਛਕ ਕੇ ਆਪਣੇ ਆਪ ਨੂੰ ਹੋਰ ਦੀ ਹੋਰ ਸਮਝਣ ਲੱਗ ਪਈ। ਅੰਮ੍ਰਤ ਛਕਣ ਦੀ ਢਿੱਲ ਸੀ ਕਿ ਕਪਾਟ ਖੁੱਲ੍ਹ ਗਏ, ਜਿਸ ਵੇਲੇ ਉਸਨੇ ਅੰਮ੍ਰਤ ਛਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਮੱਥਾ ਟੇਕਿਆ ਤਾਂ ਉਸਨੂੰ ਆਪਣਾ ਸਿਰ ਸਾਖਯਾਤ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਚਰਨਾਂ ਪਰ ਰੱਖਿਆ ਮਲੂਮ ਹੋਯਾ। ਪ੍ਰੇਮ ਦੀ ਇੱਕ ਰੌ ਸਿਰ ਤੋਂ ਪੈਰਾਂ ਤੱਕ ਸਾਰੇ ਸਰੀਰ ਵਿੱਚ ਫਿਰ ਗਈ, ਜ਼ੈਨਬ ਨੂੰ ਅੱਜ ਸੱਚੇ ਪ੍ਰੇਮ ਦਾ ਸੁਆਦ ਆ ਗਿਆ।

ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਵਾਜ਼ ਲਈ ਗਈ, ਸ਼ਬਦ ਆਯਾ:-

ਬਿਲਾਵਲੁ ਮਹਲਾ ੫॥

ਬੰਧਨ ਕਾਟੇ ਆਪਿ ਪ੍ਰਭਿ ਹੋਯਾ ਕਿਰਪਾਲ। ਦੀਨ
ਦਇਆਲ ਪ੍ਰਭ ਪਾਰਬ੍ਰਹਮ ਤਾਕੀ ਨਦਰਿ ਨਿਹਾਲ
॥ ੧ ॥ ਗੁਰਿ ਪੂਰੈ ਕਿਰਪਾ ਕਰੀ ਕਾਟਿਆ
ਦੁਖੁ ਰੋਗੁ। ਮਨ ਤਨੁ ਸੀਤਲੁ ਸੁਖੀ ਭਇਆ
ਪ੍ਰਭ ਧਿਆਵਨ ਜੋਗ ॥੧॥ ਰਹਾਉ ॥ ਅਉਖਧੁ
ਹਰਿ ਕਾ ਨਾਮੁ ਹੈ ਜਿਤੁ ਰੋਗੁ ਨ ਵਿਆਪੈ॥ ਸਾਧ
ਸੰਗਿ ਮਨਿ ਤਨਿ ਹਿਤੈ ਫਿਰਿ ਦੂਖੁ ਨ ਜਾਪੈ