ਸਮੱਗਰੀ 'ਤੇ ਜਾਓ

ਪੰਨਾ:ਦਲੇਰ ਕੌਰ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੧ )

॥ ੨ ll ਹਰਿ ਹਰਿ ਹਰਿ ਹਰਿ ਜਪੀਐ ਅੰਤਰਿ॥
ਲਿਵ ਲਾਈ। ਕਿਲ ਵਿਖ ਉਤਰਹਿ ਸੁਧੁ ਹੋਇ
ਸਾਧੂ ਸਰਣਾਈ॥ ੩ ॥ ਸੁਨਤ ਜਪਤ ਹਰਿ ਨਾਮੁ॥
ਜਸੁ ਤਾ ਦੁਰ ਬਲਾਈ। ਮਹਾ ਮੰਤ੍ਰ ਨਾਨਕ
ਕਥੈ ਹਰਿ ਕੇ ਗੁਣ ਗਾਈ ॥ ੪ ॥

ਬੱਸ ਬੱਬਾ ਅੱਖਰ ਪਰ ਜ਼ੈਨਬ ਦਾ ਨਾਮ 'ਬਲਵੰਤ ਕੌਰ' ਰੱਖਯਾ ਗਿਆ।

ਬਲਵੰਤ ਕੌਰ ਨੇ ਅੱਜ ਲੰਗਰ ਤਿਆਰ ਕਰਨ ਅਤੇ ਵਰਤਾਉਣ ਵਿੱਚ ਬੜੀ ਸੇਵਾ ਕੀਤੀ।

ਅਜੇ ਏਹ ਜੱਥਾ ਪ੍ਰਸ਼ਾਦ ਛਕ ਕੇ ਵੇਹਲਾ ਵੀ ਨਹੀਂ ਹੋਯਾ ਸੀ ਕਿ ਇੱਕ ਸੂੰਹੀਏਂ ਨੇ ਖ਼ਬਰ ਦਿੱਤੀ ਕਿ "ਏਥੋਂ ਪੰਜ ਮੀਲ ਦੀ ਵਾਟ ਪਰ ਇੱਜ਼ਤਬੇਗ ਆਪਣੀ ਫ਼ੌਜ ਸਣੇ ਡੇਰੇ ਲਾਈ ਬੈਠਾ ਹੈ" ਜੱਥੇ ਦੇ ਸਰਦਾਰ ਜੀ, ਸ੍ਰ: ਬਹਾਦਰ ਸਿੰਘ ਅਤੇ ਇੱਕ ਦੋ ਹੋਰ ਚੋਣਵੇਂ ਬਹਾਦਰਾਂ ਨੂੰ ਨਾਲ ਲੈ ਕੇ ਇੱਕ ਪਾਸੇ ਜਾ ਬੈਠੇ ਅਤੇ ਗੁਰਮਤਾ ਕਰਨ ਲੱਗੇ ਕਿ ਹੁਣ ਇੱਜ਼ਤਬੇਗ ਨਾਲ ਟਾਕਰਾ ਕਰਨਾ ਚਾਹੀਏ ਯਾ ਇਸ ਵੇਲੇ ਕੰਨੀ ਕਤਰਾਉਣੀ ਯੋਗ ਹੈ।

ਲਗ ਪਗ ਪਹਿਰ ਭਰ ਦੀ ਵਿਚਾਰ ਦੇ ਬਾਦ ਫੈਸਲਾ ਹੋਇਆ ਕਿ "ਏਹ ਜੱਥਾ ਏਥੋਂ ਨਾ ਹਿੱਲੇ, ਪਰ ਅਵੇਸਲਾ ਵੀ ਨਾ ਰਹੇ, ਹਰ ਵੇਲੇ ਟਾਕਰੇ ਲਈ ਤਿਆਰ ਰਹੇ, ਜੇਕਰ ਇੱਜ਼ਤਬੇਗ ਦੀ ਫੌਜ ਆ ਕੇ ਹੱਲਾ ਕਰੇ ਤਾਂ ਟਾਕਰਾ ਕੀਤਾ ਜਾਏ, ਨਹੀਂ ਤਾਂ ਆਪ ਉਨ੍ਹਾਂ ਉੱਤੇ ਹੱਲਾ ਨਾ ਕੀਤਾ ਜਾਏ, ਏਧਰ ਇੱਕ ਸਿੰਘ ਪੰਥ ਵੱਲ ਰਵਾਨਾ ਕੀਤਾ ਜਾਵੇ, ਸਰਦਾਰ ਕਰੋੜਾ ਸਿੰਘ ਸਰਦਾਰ ਜੱਸਾ ਸਿੰਘ