ਪੰਨਾ:ਦਲੇਰ ਕੌਰ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੨ )

ਜਾਂ ਜਿਸ ਕਿਸੇ ਸਰਦਾਰ ਦਾ ਜੱਥਾ ਓਸ ਨੂੰ ਮਿਲੇ ਓਹ ਏਥੇ ਲੈ ਆਵੇ, ਕਿਉਂਕਿ ਸਾਡੇ ਸਿੰਘ ਡੇੜ੍ਹ ਸੌ ਦੇ ਲਗ ਪਗ ਹਨ ਤੇ ਤੁਰਕ ਵੀ ਹੁਣ ਭਾਵੇਂ ਬਹੁਤ ਨਹੀਂ, ਪਰ ਉਨ੍ਹਾਂ ਨੂੰ ਲਾਹੌਰੋਂ ਝਟ ਪਟ ਸਹਾਇਤਾ ਪਹੁੰਚ ਸਕਦੀ ਹੈ।

ਗੁਰਮਤੇ ਦਾ ਏਹ ਸਿੱਟਾ ਸਾਰੇ ਜੱਥੇ ਵਿੱਚ ਪ੍ਰਗਟ ਕੀਤਾ ਗਿਆ, ਜਿਸ ਵੇਲੇ ਏਹ ਖਬਰ ਬਲਵੰਤ ਕੌਰ ਤੇ ਦਲੇਰ ਕੌਰ ਨੂੰ ਪਹੁੰਚੀ, ਓਹ ਓਸ ਵੇਲੇ ਦੋਵੇਂ ਜਣੀਆਂ ਪ੍ਰੇਮ ਨਾਲ ਬੈਠੀਆਂ ਗੱਲਾਂ ਬਾਤਾਂ ਕਰ ਰਹੀਆਂ ਸਨ, ਸਾਰੀ ਖਬਰ ਸੁਣਕੇ ਦਲੇਰ ਕੌਰ ਨੇ ਕਿਹਾ "ਲੌ ਭੈਣ ਜੀ! ਤੁਹਾਡਾ ਚਾਚਾ ਤੁਹਾਨੂੰ ਲੈਣ ਆ ਪਹੁੰਚਾ ਜੇ,!" ਬਲਵੰਤ ਕੌਰ ਨੇ ਹੱਸ ਕੇ ਕਿਹਾ ਕਿ ਮੈਨੂੰ ਤਾਂ ਲੈਣ ਨਹੀਂ ਆਯਾ ਹੋਣਾ। ਦਲੇਰ ਕੌਰ ਨੇ ਕਿਹਾ ਕਿ "ਜੇ ਤੁਹਾਨੂੰ ਲਣ ਨਹੀਂ ਆਯਾ ਤਾਂ ਹੋਰ ਕੀ ਕਰਨ ਆਯਾ ਹੈ?" ਬਲਵੰਤ ਕੌਰ ਨੇ ਮੁਸਕਰਾਕੇ ਕਿਹਾ 'ਏਹ ਤੁਸੀਂ ਆਪੇ ਸਮਝ ਲਓ' ਤੇ ਨਾਲ ਹੀ ਖਿੜ ਖਿੜ ਕਰਕੇ ਹੱਸ ਪਈ। ਦਲੇਰ ਕੌਰ ਵੀ ਹਾਸੇ ਨੂੰ ਰੋਕ ਨਾ ਸਕੀ। ਕਹਿਨ ਲੱਗੀ 'ਭੈਣ, ਪਤਾ ਨਹੀਂ ਏਹ ਪਾਪੀ ਕਦ ਖਹਿੜਾ ਛੱਡੇਗਾ? ਮੈਨੂੰ ਮਲੂਮ ਹੁੰਦਾ ਹੈ ਕਿ ਏਹਦੀ ਮੌਤ ਮੇਰੇ ਹੀ ਹੱਥੋਂ ਹੈ।'

ਬਲਵੰਤ ਕੌਰ-ਜੋ ਗੁਰੂ ਕਰੇ।

ਏਧਰ ਸਰਦਾਰ ਜੀ ਨੇ ਇੱਕ ਸਿੰਘ ਨੂੰ ਕਿਸੇ ਜੱਥੇ ਵੱਲ ਘੱਲ ਦਿੱਤਾ ਅਤੇ ਆਪ ਸਾਰੇ ਭਰਾ ਆਉਣ ਵਾਲੇ ਦੁਸ਼ਮਨ ਦੇ ਟਾਕਰੇ ਲਈ ਤਿਆਰ ਹੋ ਬੈਠੇ।

ਇੱਜ਼ਤਬੇਗ ਆਪਣੀ ਫੌਜ ਸਣੇ ਡੇਰੇ ਲਾਈ ਬੈਠਾ ਹੈ, ਸੂੰਹੀਏ ਭੇਜੇ ਹੀ ਜਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਤਾਗੀਦ