ਸਮੱਗਰੀ 'ਤੇ ਜਾਓ

ਪੰਨਾ:ਦਲੇਰ ਕੌਰ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੬ )

ਯਾਰ ਮੁਹੰਮਦ-ਹਨ ਤਾਂ ਡੂਢ ਕੁ ਸੌ, ਪਰ ਸਵੇਰ ਵੇਲੇ ਓਥੇ ਮਸਾਂ ਪੰਜਾਹ ਕੁ ਹੁੰਦੇ ਹਨ।

ਇੱਜ਼ਤ ਬੇਗ-ਵਾਹ! ਵਾਹ! ਤਾਂ ਸਵੇਰੇ ਹੀ ਜਾ ਧਮਕੋ, ਪਰ ਯਾਰ ਓਹ ਕਿਤੇ ਨੱਸ ਨਾ ਗਏ ਹੋਣ?

ਯਾਰ ਮੁਹੰਮਦ-ਨਹੀਂ, ਮਲੂਮ ਹੁੰਦਾ ਹੈ ਕਿ ਉਨ੍ਹਾਂ ਦੀ ਮਰਜੀ ਟਾਕਰੇ ਦੀ ਹੈ।

ਇੱਜ਼ਤ ਬੇਗ-ਚੰਗਾ, ਜੋ ਕੱਲ ਅੱਲਾ ਕਰੇ।

(ਫੌਜ ਨੂੰ ਤਿਆਰੀ ਅਤੇ ਸਵੇਰੇ ਕੂਚ ਦਾ ਹੁਕਮ ਸੁਣਾਇਆ ਗਿਆ)


ਕਾਂਡ ੧੦

ਅੱਜ ਬਲਵੰਤ ਕੌਰ ਨੂੰ ਅੰਮ੍ਰਿਤ ਛਕਿਆਂ ਛੇਵਾਂ ਦਿਨ ਹੈ, ਪਰ ਇਨ੍ਹਾਂ ਪੰਜ ਛੇ ਦਿਨਾਂ ਵਿਚ ਹੀ ਓਹ ਬੀਰਤਾ ਦੀ ਪੁਤਲੀ ਹੋ ਗਈ ਹੈ। ਇਸਨੂੰ ਵੇਖਕੇ ਕੋਈ ਆਦਮੀ "ਨਵੀਂ ਸਿੰਘਣੀ" ਨਹੀਂ ਸਮਝ ਸੱਕਦਾ, ਓਹ ਸਿੱਖੀ ਦੇ ਅਸੂਲਾਂ ਦੀ ਪੂਰੀ ਜਾਣੂੰ ਹੋ ਗਈ ਹੈ।

ਅੰਮ੍ਰਤ ਵੇਲਾ ਹੈ। ਸਿੰਘ ਬਹਾਦਰਾਂ ਵਿੱਚੋਂ ਕੋਈ ਸੁਚੇਤ ਪਾਣੀ ਗਿਆ ਹੋਯਾ ਹੈ, ਕੋਈ ਪਾਠ ਕਰ ਰਿਹਾ ਹੈ, ਕੋਈ ਇਸ਼ਨਾਨ ਕਰ ਰਿਹਾ ਹੈ, ਕੋਈ ਲੰਗਰ ਦੇ ਆਹਰ ਪਾਹਰ ਵਿਚ ਹੈ, ਗੱਲ ਕੀ ਸਾਰੇ ਸਿੰਘ ਇਸ ਵੇਲੇ ਅਵੇਸਲੇ ਪਏ ਹਨ, ਦਲੇਰ ਕੌਰ ਤੇ ਬਲਵੰਤ ਕੌਰ ਇਕ ਬ੍ਰਿਛ ਦੇ ਹੇਠਾਂ ਬੈਠੀਆਂ ਹਨ। ਦਲੇਰ ਕੌਰ ਪਾਠ ਕਰ ਰਹੀ ਹੈ ਤੇ ਬਲਵੰਤ ਕੌਰ ਪ੍ਰੇਮ ਨਾਲ ਸੁਣ ਰਹੀ ਹੈ, ਜਦ ਦਲੇਰ ਕੌਰ ਨੇ 'ਸਦਾ ਅੰਗ ਸੰਗੇ ਅਭੰਗੰ ਬਿਭੂਤੇ' ਕਹਿਕੇ