ਪੰਨਾ:ਦਲੇਰ ਕੌਰ.pdf/119

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੭ )

ਮੱਥਾ ਟੇਕਿਆ ਅਤੇ ਫੇਰ ਸਿਰ ਉਤਾਹਾਂ ਚੁੱਕਿਆ ਹੈ ਤਾਂ ਉਸ ਨੂੰ ਪੂਰਬ ਵੱਲੋਂ ਕੁਝ ਗਰਦ ਉਡਦੀ ਦਿੱਸ। ਉਸਦੇ ਸੀਤਲ ਤੇ ਦੂਰ ਦੀ ਸੋਝੀ ਵਾਲੇ ਮਨ ਨੇ ਝੱਟ ਆਉਣ ਵਾਲੇ ਖਤਰੇ ਨੂੰ ਅਨੁਭਵ ਕਰ ਲਿਆ, ਅਤੇ ਕਹਿਣ ਲੱਗੀ "ਭੈਣ ਬਲਵੰਤ ਕੌਰ! ਦੇਖ, ਤੁਰਕਾਨੀ ਫੌਜ ਆ ਰਹੀ ਹੈ, ਸ਼ਹੀਦ ਹੋਣ ਦਾ ਵੇਲਾ ਆ ਪਹੁੰਚਾ। ਸ਼ਸਤ੍ਰ ਲੈਕੇ ਤਿਆਰ ਹੋ ਜਾਹ, ਅਤੇ ਸਤਿਗੁਰੂ ਨੂੰ ਯਾਦ ਕਰ !" ਬਲ ਵੰਤ ਕੌਰ ਨੇ ਗਰਦ ਦੇਖੀ, ਦੋਵੇਂ ਜਣੀਆਂ ਉੱਠੀਆਂ, ਉੱਠ ਕੇ ਝੱਟ ਪੱਟ ਸਾਰੇ ਸਿੰਘਾਂ ਨੂੰ ਖਬਰ ਕਰ ਦਿੱਤੀ, ਜਿਸ ਕਿਸ ਤਰ੍ਹਾਂ ਪੰਜਾਹ ਸੱਠ ਸਿੰਘ ਟਾਕਰੇ ਲਈ ਤਿਆਰ ਹੋ ਪਏ। ਏਧਰੋਂ ਤੁਰਕਾਨੀ ਫੌਜ ਨੇ ਸਿਰ ਤੇ ਪਹੁੰਚਕੇ ਹੱਲਾ ਬੋਲ ਦਿੱਤਾ, ਬੱਸ ਫੇਰ ਕੀ ਸੀ? ਖਟਾ ਖਟ ਤਲਵਾਰ ਚੱਲਣੀ ਸ਼ੁਰੂ ਹੋ ਗਈ, ਨਾਦਰ ਆਪਣੀ ਭੈਣ ਵਲ ਅਤੇ ਇੱਜ਼ਤ ਬੇਗ ਦਲੇਰ ਕੌਰ ਵੱਲ ਤੱਕ ਰਿਹਾ ਹੈ, ਜੋ ਪੂਰੀ ਬਹਾਦਰੀ ਨਾਲ ਤੁਰਕਾਂ ਦੇ ਆਹੂ ਲਾਹੁਣ ਵਿਚ ਲੱਗੀਆਂ ਹੋਈਆਂ ਹਨ। ਆਹ ਵੇਖੋ! ਨਾਦਰ ਦੇ ਲਹੂ ਨੇ ਜੋਸ਼ ਖਾਧਾ, ਅਤੇ ਉਹ ਸਿਪਾਹੀਆਂ ਦੀ ਭੀੜ ਚੀਰਦਾ ਹੋਇਆ ਬਲਵੰਤ ਕੌਰ ਦੇ ਸਿਰ ਤੇ ਆ ਪਹੁੰਚਾ ਹੈ। ਬਲਵੰਤ ਕੌਰ ਨੂੰ ਕੁਝ ਪਤਾ ਨਹੀਂ ਸੀ, ਪਰ ਦਲੇਰ ਕੌਰ ਨੇ ਤਾੜ ਲਿਆ, ਅਤੇ ਇਸ੍ਰ ਤੋਂ ਪਹਿਲਾਂ ਕਿ ਓਹ ਬਲਵੰਤ ਕੌਰ ਤੇ ਵਾਰ ਕਰੇ ਦਲੇਰ ਕੌਰ ਨੇ ਤਲਵਾਰ ਦੀ ਨੋਕ ਉਸ ਦੇ ਸੀਨੇ ਵਿਚ ਚੋਭ ਦਿੱਤੀ, ਜਿਸਦੀ ਦਰਦ ਨਾਲ ਓਹ ਤੜਫਕੇ ਪਹਿਲਾਂ ਉਲਾਰੀ ਹੋਈ ਤਲਵਾਰ ਲੈਕੇ ਦਲੇਰ ਕੌਰ ਵਲ ਝਪਟਿਆ। ਏਨੇ ਚਿਰ ਨੂੰ ਬਲਵੰਤ