ਪੰਨਾ:ਦਲੇਰ ਕੌਰ.pdf/12

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੦)

ਫੜ ਲਿਆਏ, ਇਕ ਪੰਡਿਤ ਜੀ ਨੂੰ-ਜੋ ਵੈਦ ਤਾਂ ਨਹੀਂ ਸਨ। ਪਰ ਆਪਣੀ ਮੰਨਤਾ ਕਰਾਉਣ ਲਈ ਆਪਣੇ ਆਪ ਨੂੰ ਵੈਦ ਦੱਸਦੇ ਹੁੰਦੇ ਸਨ-ਫੜ ਕੇ ਉਨ੍ਹਾਂ ਦੇ ਨਾਲ ਹੀ ਅੱਗੇ ਲਾ ਲਿਆ।

ਇਹ ਸਿਪਾਹੀ ਪਾਲਕੀ ਲੈ ਕੇ ਪਹਿਰ ਦੇ ਲਗ ਭਗ ਸਮੇਂ ਪਿਛੋਂ ਜਦ ਓਸ ਥਾਂ ਪਹੁੰਚੇ ਤਾਂ ਕੀ ਦੇਖਦੇ ਹਨ ਕਿ ਓਥੇ ਨਾ ਤਾਂ ਉਨ੍ਹਾਂ ਦੇ ਸਿਪਾਹੀ ਹਨ ਤੇ ਨਾਂ ਹੀ ਦਲੇਰ ਕੌਰ ਦੀ ਲੋਥ ਹੈ, ਹਾਂ ਅੱਗ ਦੇ ਦੋ ਵੱਡੇ ਵੱਡੇ ਭਾਂਬੜ ਬਲ ਰਹੇ ਸਨ; ਜਿਨ੍ਹਾਂ ਵਿਚੋਂ ਮੁਰਦਿਆਂ ਦੇ ਸੜਨ ਦੀ ਮੁਸ਼ਕ ਆ ਰਹੀ ਸੀ।


ਕਾਂਡ ੨

ਉਂਝ ਤਾਂ ਪੰਜਾਬ ਦੇ ਪੰਜੇ ਦਰਯਾ ਤੁਰਕ ਰਾਜ ਦੇ ਸਮੇਂ ਬੜੀਆਂ ਬੜੀਆਂ ਘਟਨਾਵਾਂ ਨੂੰ ਸਮੇਟਨ ਵਾਲੇ ਰਹਿ ਚੁਕੇ ਹਨ, ਪਰ ਪੰਜਾਬ ਦੀ ਰਾਜਧਾਨੀ ਲਾਹੌਰ ਦੀਆਂ ਕੰਧਾਂ ਦੇ ਪਾਸ ਵਗਨ ਵਾਲਾ ਦਰਯਾ ਰਾਵੀ ਅਜਿਹੀਆਂ ਗੱਲਾਂ ਵਿਚ ਵਧਕੇ ਹਿੱਸਾ ਲੈ ਚੁਕਾ ਹੈ। ਇਸਦੀ ਵਲੇਵੇਂਦਾਰ ਤੋਰ ਤੋਂ ਐਉਂ ਜਾਪਦਾ ਹੈ ਜਿਵੇਂ ਇਹ ਦਰਯਾ ਕਿਸੇ ਸੱਪ ਦੀ ਲੀਕ ਤੇ ਬਣਿਆਂ ਹੁੰਦਾ ਹੈ, ਏਸ ਭਯਾਨਕ ਦਰਯਾ ਵਿਚ ਕਈ ਫੌਜਾਂ ਗਰਕ ਹੋਈਆਂ, ਹਜ਼ਾਰਾਂ ਆਦਮੀ ਏਸ ਦੀ ਰਾਹੀਂ ਅਗਲੇ ਜਹਾਨ ਪਹੁੰਚ ਗਏ, ਕਈ ਵੱਡੀਆਂ ਵੱਡੀਆਂ ਤੋਪਾਂ ਇਸ ਵਿਚ ਗਰਕ ਹੋਈਆਂ; ਜਿਨ੍ਹਾਂ ਦਾ ਮੁੜ ਪਤਾ