ਪੰਨਾ:ਦਲੇਰ ਕੌਰ.pdf/120

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


( ੧੧੮ )

ਕੌਰ ਨੂੰ ਪਤਾ ਲੱਗ ਪਿਆ, ਓਸਨੇ ਆਪਣੇ ਭਰਾ ਦੇ ਵਾਰ ਨੂੰ ਢਾਲ ਤੇ ਰੋਕਣਾ ਚਾਹਿਆ, ਪਰ ਓਸਦੀ ਤਲਵਾਰ ਅਰਕ ਉਤੇ ਵੱਜੀ, ਜਿਸਦੇ ਨਾਲ ਉਸਦਾ ਹੱਥ ਢਾਲ ਸਣੇ ਕੱਟ ਕੇ ਥੱਲੇ ਜਾ ਪਿਆ। ਦਲੇਰ ਕੌਰ ਪਾਸੋਂਏਹਦੇਖਿਆ ਨਾ ਗਿਆ, ਉਸਨੇ ਅੱਗੇ ਹੋ ਕੇ ਇਕ ਅਜਿਹਾ ਵਾਰ ਕੀਤਾ ਕਿ 'ਨਾਦਰ' ਵਰਗੇ ਬਹਾਦਰ ਦੀ ਮੋਟੀ ਧੌਣ ਨੂੰ ਕੱਟ ਕੇ ਔਹ ਮਾਰਿਆ। ਏਧਰ ਇਕ ਸਿੰਘ ਫੱਟੜ ਬਲਵੰਤ ਕੌਰ ਨੂੰ ਚੁਕਕੇ ਇਕ ਬ੍ਰਿਛ ਹੇਠਾਂ ਰੱਖ ਆਯਾ। ਏਧਰ ਤਾਂ ਇਸ ਪ੍ਰਕਾਰ ਘਮਸਾਣ ਮਚਿਆ ਹੋਇਆ ਸੀ, ਓਧਰ ਬਹਾਦਰ ਸਿੰਘ ਤੇ ਜੱਥੇਦਾਰ ਅਤੇ ਹੋਰ ਸਾਰੇ ਸਿੰਘਾਂ ਨੂੰ ਪਤਾ ਹੀ ਨਹੀਂ ਸੀ, ਲੜਨ ਵਾਲੇ ਸਿੰਘਾਂ ਨੇ ਉੱਚੀ ਉਚੀ 'ਸਤਿ ਸ੍ਰੀ ਅਕਾਲ' ਗਜਾਉਣਾ ਸ਼ੁਰੂ ਕਰ ਦਿੱਤਾ। ਬਹਾਦਰ ਸਿੰਘ ਤਾਂ ਕਿਤੇ ਨੇੜੇ ਹੀ ਸੀ, ਅਵਾਜ਼ ਸੁਣ ਕੇ ਨੱਸਾ ਅਤੇ ਆਉਂਦਿਆਂ ਹੀ ਸ਼ਸਤ੍ਰ ਫੜ ਕੇ ਵਿਚ ਆ ਵੜਿਆ।

ਇਸ ਵੇਲੇ ਬਹਾਦਰ ਸਿੰਘ ਅਤੇ ਦਲੇਰ ਕੌਰ ਦੀ ਬਹਾਦਰੀ ਦੇਖਣ ਯੋਗ ਸੀ, ਕਈ ਬਹਾਦਰ ਸਿਪਾਹੀ ਤਾਂ ਆਪਣੀ ਜਾਨ ਦੇ ਡਰ ਨੂੰ ਭੁਲਾ ਕੇ ਕੇਵਲ ਇਨ੍ਹਾਂ ਦੀ ਵਗਦੀ ਤਲਵਾਰ ਵਲ ਹੀ ਦੇਖ ਰਹੇ ਸਨ। ਬਹਾਦਰ ਸਿੰਘ ਜਿਸ ਥਾਂ ਤੁਰਕਾਂ ਦੀ ਬਹੁਤੀ ਭੀੜ ਦੇਖਦਾ, ਓਥੇ ਹੀ ਪਹੁੰਚਦਾ, ਅਤੇ ਕਈਆਂ ਨੂੰ ਤਲਵਾਰ ਦੇ ਘਾਟ ਪਾਰ ਉਤਾਰ ਕੇ ਸਿੰਘਾਂ ਦੇ ਹੌਸਲੇ ਵਧਾਉਂਦਾ। ਇੱਜ਼ਤਬੇਗ ਨੇ ਜਦ ਦੇਖਿਆ ਕਿ ਏਹ ਤਾਂ ਥੋੜੇ ਵੀ ਸਾਹ ਨਹੀਂ ਲੈਣ ਦੇਂਦੇ ਤੇ ਜੇਕਰ ਸਾਰੇ ਆ ਪਹੁੰਚੇ ਤਾਂ ਪਤਾ ਨਹੀਂ ਕੀਹ ਕਰਨਗੇ? ਇਸ ਲਈ ਓਹ ਵੀਹਕੁ ਸਿਪਾਹੀਆਂ ਦਾ ਇਕ