ਪੰਨਾ:ਦਲੇਰ ਕੌਰ.pdf/121

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੯ )

ਜੱਥਾ ਲੈਕੇ ਬਹਾਦਰ ਸਿੰਘ ਦੇ ਸਿਰ ਤੇ ਆ ਪਹੁੰਚਾ।ਇਸ ਵੇਰੀ ਬਹਾਦਰ ਸਿੰਘ ਬਰਾ ਫਸਿਆ, ਪਰ ਓਸਨੇ ਘਬਰਾਉਣ ਦਾ ਕਦੀ ਵੀ ਨਾਮ ਨਹੀਂ ਸੁਣਿਆਂ ਸੀ, ਚਾਰ ਚੁਫੇਰੇ ਦੇ ਵਾਰਾਂ ਦਾ ਜਵਾਬ ਦੇਂਦਾ ਰਿਹਾ। ਇੱਜ਼ਤ ਬੇਗ ਨੇ ਜਦ ਵੇਖਿਆ ਕਿ ਬਹਾਦਰ ਸਿੰਘ ਫੱਟਾਂ ਨਾਲ ਨਿਢਾਲ ਹੈ ਅਤੇ ਹੁਣ ਏਸ ਵਿਚ ਹੋਰ ਲੜਾਈ ਦੀ ਤਾਕਤ ਨਹੀਂ ਰਹੀ ਤਾਂ ਆਪ ਅੱਗੇ ਵਧਿਆ ਅਤੇ ਤਲਵਾਰ ਲੈਕੇ ਮੁਕਾਬਲੇ ਤੇ ਆਇਆ। ਬਹਾਦਰ ਸਿੰਘ ਨੇ ਵਾਰ ਤਾਂ ਕੀਤਾ, ਪਰ ਓਹ ਜ਼ਖਮਾਂ ਕਰਕੇ ਅਤਿ ਨਿਢਾਲ ਸੀ, ਇੱਜ਼ਤ ਬੇਗ ਨੇ ਪਾਸਾ ਭੁਆ ਕੇ ਵਾਰ ਬਚਾ ਲਿਆ ਅਤੇ ਆਪ ਉਸ ਜ਼ਖਮੀ ਸ਼ੇਰ ਪਰ ਤਲਵਾਰ ਦਾ ਅਜਿਹਾ ਵਾਰ ਕੀਤਾ ਕਿ ਉਸ ਬਹਾਦਰ ਦਾ ਸਿਰ ਧੜ ਨਾਲੋਂ ਜੁਦਾ ਹੋ ਕੇ ਡਿਗ ਪਿਆ ਅਤੇ ਉਸਦੀ ਪਵਿਤ੍ਰ ਆਤਮਾ ਵਾਹਿਗੁਰੂ ਦੇ ਨਾਮ ਦੀ ਗੂੰਜ ਦੇ ਨਾਲ ਹੀ ਵਾਹਿਗੁਰੂ ਦੇ ਚਰਨਾਂ ਵਿਚ ਬਿਰਾਜਣ ਲਈ ਸਰੀਰ ਵਿੱਚੋਂ ਨਿਕਲ ਤੁਰੀ। ਦਲੇਰ ਕੌਰ ਆਪਣੇ ਪਤੀ ਦੀ ਲੜਾਈ ਦੇਖ ਰਹੀ ਸੀ, ਜਦ ਉਸਨੇ ਪਤੀ ਨੂੰ ਸ਼ਹੀਦ ਹੁੰਦਿਆਂ ਵੇਖਿਆ ਤਾਂ ਤਲਵਾਰ ਫੜ ਕੇ ਵਾਹੋ ਦਾਹੀ ਓਸ ਭੀੜ ਵਿਚ ਆ ਗਈ, ਸਿਪਾਹੀਆਂ ਨੇ ਬਤੇਰਾ ਰੋਕਣਾ ਚਾਹਿਆ, ਪਰ ਓਹ ਭੁੱਖੀ ਸ਼ੇਰਨੀ ਵਾਂਗ ਸਿਪਾਹੀਆਂ ਨੂੰ ਗਾਜਰ ਮੂਲੀ ਵਾਂਗ ਕੱਟ ਕੇ ਐਨ ਇੱਜ਼ਤ ਬੇਗ ਦੇ ਸਿਰ ਤੇ ਪਹੁੰਚ ਗਈ। ਜਦ ਇੱਜ਼ਤ ਬੇਗ ਨੇ ਇਧਰ ਤਕਿਆ ਤਾਂ ਦਲੇਰ ਕੌਰ ਹੱਥ ਵਿਚ ਲਹੂ ਭਰੀ ਤਲਵਾਰ ਫੜੀ ਏਹ ਕਹਿ ਰਹੀ ਸੀ ਕਿ 'ਹੇ ਦੁਸ਼ਟ! ਤੂੰ ਬੜਾ ਅਨਯਾਈ ਤੇ ਪਾਪੀ ਹੈ,ਇਸ ਲਈ ਵਾਹਿਗੁਰੂ ਦੀ ਦਰਗਾਹੋਂ