ਪੰਨਾ:ਦਲੇਰ ਕੌਰ.pdf/15

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੩)

ਆਹਾ! ਅਵਾਜ਼ ਹੈ ਯਾ ਰਾਗ ਆਪ ਇਸਤ੍ਰੀ ਦਾ ਰੂਪ ਧਾਰਕੇ ਉਤਰਿਆ ਹੋਇਆ ਹੈ। ਜੀਵ ਜੰਤੂ, ਤੇ ਕੀ ਬਨਚਰ ਜੀਵ ਇਹ ਦਿਲਚੀਰਵੀਂ ਲੈ ਸੁਣਕੇ ਦ੍ਰਵ ਗਏ, ਕੋਈ ਅਚਰਜ ਨਹੀਂ ਜੇ ਏਸ ਪ੍ਰੇਮ-ਭਰੀ ਅਵਾਜ਼ ਨੂੰ ਸੁਣਕੇ ਦਰਯਾ ਦਾ ਜਲ ਵੀ ਇਕ ਪਲ ਲਈ ਖਲੋ ਗਿਆ ਹੋਵੇ ਤਾਂ। ਜੇ ਐਸ ਵੇਲੇ ਕੋਈ ਵਹਿਮੀ ਆਦਮੀ ਏਥੇ ਹੋਵੇ ਤਾਂ ਇਸ ਨੂੰ ਜ਼ਰੂਰ ਹੀ ਇੰਦਰ ਦੇ ਅਖਾੜੇ ਦੀ ਅਪੱਛਰਾਂ ਸਮਝ ਲਵੇ। ਇਸਦੀਆਂ ਅੱਖਾਂ ਮਿਟ ਗਈਆਂ, ਦੋ ਪਲ ਦੇ ਗੁਜਰ ਗਏ, ਫੇਰ ਅੱਖਾਂ ਖੁੱਲ੍ਹੀਆਂ, ਹੱਥ ਪਸਾਰੇ, ਬੁੱਲ੍ਹ ਖੁੱਲ੍ਹੇ ਤੇ ਓਹੋ ਤੁਕ ਫੇਰ ਓਸੇ ਲੈ ਨਾਲ ਨਿਕਲੀ, ਇਸਦੇ ਨਾਲ ਹੀ ਅੱਖਾਂ ਫਿਰ ਮਿਟ ਗਈਆਂ ਤੇ ਉਨ੍ਹਾਂ ਵਿਚ ਜਲ ਚਲਣ ਲਗ ਪਿਆ। ਦੋਵੇਂ ਪਸਰੇ ਹੋਏ ਹੱਥ ਚੌਪਾਸੇ ਫਿਰਕੇ ਫੇਰ ਜੁੜ ਗਏ, ਬਾਵਲਿਆਂ ਵਾਂਗ ਸਿਰ ਵੱਜਣ ਲਗ ਪਿਆ, ਦੋ ਚਾਰ ਪਲ ਏਹ ਦਸ਼ਾ ਰਹੀ, ਫੇਰ ਓਹੋ ਤੁਕ ਤੇ ਓਹੋ ਲੈ। ਗੱਲ ਕੀ ਦੋ ਦੋ ਚਾਰ ਚਾਰ ਪਲਾਂ ਪਿੱਛੋਂ ਇਹ ਵੈਰਾਗਣ ਉਪਰਲੀ ਤੁਕ ਗਾਉਂਦੀ, ਸਿਰ ਮਾਰਦੀ, ਹੱਥ ਪਸਾਰਦੀ ਤੇ ਅੱਖਾਂ ਵਿੱਚੋਂ ਜਲ ਵਗਾਉਂਦੀ, ਦੋ ਕੁ ਘੜੀਆਂ ਏਸੇ ਦਸ਼ਾ ਵਿਚ ਰਹਿਕੇ ਦੋ ਕੁ ਕਦਮ ਅੱਗੇ ਹੋਕੇ ਜਲ ਦੇ ਐਨ ਕੰਢੇ ਤੇ ਹੱਥ ਜੋੜਕੇ ਬੈਠ ਗਈ।

ਘੜੀ ਕੁ ਫੇਰ ਗੁਜਰ ਅਈ, ਬੁੱਲ੍ਹ ਖੁੱਲ੍ਹੇ ਤਾਂ ਇਹ ਅਵਾਜ਼ ਨਿਕਲੀ "ਆਹ! ਮੇਰਾ ਪਯਾਰਾ! ਮੇਰਾ ਪ੍ਰੀਤਮ! ਕਿੱਥੇ ਢੂੰਡਾਂ? ਕੌਣ ਰਾਹ ਦੱਸੇ? ਹੇ ਅੱਲਾ!