ਪੰਨਾ:ਦਲੇਰ ਕੌਰ.pdf/16

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੧੪ )

ਨਾਂ ਨਾਂ ਹੇ ਵਾਹਗੁਰੂ, ਕਰ ਮੇਹਰ:-

ਮੇਹਰ ਕਰੀਂਂ ਹੇ ਰੱਬਾ! ਪ੍ਰੀਤਮ ਆਕੇ ਦਰਸ ਦਿਖਾਵੇ।
ਤਪਦਾ ਖਪਦਾ ਜੀਅੜਾ ਮੇਰਾ, ਸੀਤਲ ਆਨ ਕਰਾਵੇ।
ਢੂੰਡੇ ਜੰਗਲ ਬੇਲੇ ਫਿਰ ਕੇ, ਚੀਰੇ ਨਦੀਆਂ ਨਾਲੇ।
ਬਸਤੀ ਅਤੇ ਉਜਾੜਾਂ ਫਿਰੀਆਂ, ਦੇਸ ਦਸੰਤਰ ਭਾਲੇ।
ਸਾਕ ਸੰਬੰਧੀ ਛੱਡੇ ਸਾਰੇ, ਪ੍ਰੀਤਮ ਦਾ ਲੜ ਫੜਿਆ।
ਪਰ ਪ੍ਰੀਤਮ ਵੀ ਮਿਲੇ ਨਾਂ ਮੂਲੋਂ, ਹਾਇ! ਲੇਖ ਹੈ ਸੜਿਆ।
ਆ ਜਾ!ਪ੍ਰੀਤਮ ਦਰਸ ਦਿਖਾ ਜਾ,ਤੜਫੇ ਜਿੰਦ ਇਆਣੀ।
ਜੀ ਭਿਆਣੀ ਫਿਰੇ ਨਿਮਾਣੀ, ਹੁਣ ਦੇਰੀ ਨਾਂ ਲਾਣੀ।

ਆਹ! ਕੌਣ ਹੈ ਜੋ ਮੇਰੇ ਦੁਖ ਸੁਣੇ ਤੇ ਤਰਸ ਨਾਂ ਖਾਵੇ, ਪਰ ਹਾਇ! ਮੇਰੇ ਪਯਾਰੇ ਨੂੰ ਮੇਰੇ ਹਾਲ ਤੇ ਤਰਸ ਨਹੀਂ ਆਉਂਦਾ। ਹਾਇ! ਮੈਂ ਤਾਂ ਸੁਣਿਆ ਸੀ ਕਿ ਓਹ ਬੜੇ ਤਰਸਵਾਨ ਹਨ, ਰਹਿਮਦਿਲ ਹਨ, ਓਨ੍ਹਾਂ ਨੇ ਆਪਣੀ ਜਾਨ ਦੇ ਵੈਰੀ ਇੱਜ਼ਤਬੇਗ ਕਾਬੂ ਆਏ ਹੋਏ ਨੂੰ ਤਰਸ ਕਰਕੇ ਛੱਡ ਦਿੱਤਾ ਸੀ, ਜਦ ਕਿ ਓਹ ਇਕ ਰਤਾ ਜਿੰਨੇ ਵਾਰ ਨਾਲ ਉਸਦਾ ਕੰਮ ਕਰ ਸਕਦੇ ਸਨ। ਪਰ ਆਹ! ਮੈਂ ਨਹੀਂ ਜਾਣਦੀ ਕਿ ਮੇਰੀ ਵਾਰੀ ਓਹ ਤਰਸਵਾਨ ਹਿਰਦਾ ਕਿਸ ਨੁਕਰੇ ਲੁਕ ਗਿਆ। ਵਾਹ ਅੱਲਾ! ਤੇਰੀਆਂ ਬੇਪਰਵਾਹੀਆਂ ਤੇ ਧੰਨ ਹਨ ਤੇਰੇ ਰੰਗ! ਅੱਜ ਮੈਨੂੰ ਦੇਖਕੇ ਕੌਣ ਕਹਿ ਸਕਦਾ ਹੈ, ਕਿ ਮੈਂ ਨਵਾਬ ਇੱਜ਼ਤਬੇਗ ਦੀ ਭਤੀਜੀ ਤੇ ਸ਼ਮਸ਼ੇਰ ਯਾਰ ਖਾਂ ਦੀ ਇਕਲੌਤੀ ਧੀ ਹਾਂ, ਨਹੀਂ ਨਹੀਂ ਕੌਣ ਇੱਜ਼ਤਬੇਗ ਤੇ ਕੌਣ ਕਿਸੇ ਦੀ ਭਤੀਜੀ, ਮੈਂ ਤਾਂ

"ਹਮ ਅਪਨੀ ਹਸਤੀ ਮਿਟਾ ਚੁਕੇ ਹੈਂ"
ਦੇ ਅਨੁਸਾਰ ਆਪਣੇ ਆਪਨੂੰ ਪ੍ਰੀਤਮ ਦੇ ਪ੍ਰੇਮ-ਸਾਗਰ