ਪੰਨਾ:ਦਲੇਰ ਕੌਰ.pdf/17

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੫)

ਵਿਚ ਲੂਣ ਦੀ ਡਲੀ ਵਾਂਗ ਰਲਾ ਦਿਤਾ ਹੈ, ਫੇਰ ਮੈਂ ਰਹੀ ਕੀ? ਮੈਂ ਕੁਛ ਨਹੀਂ, ਨਾਂ ਮੈਂ ਕਿਸੇ ਦੀ ਧੀ ਤੇ ਨਾਂ ਕਿਸੇ ਦੀ ਭਤੀਜੀ ਅਤੇ ਨਾਂ ਹੀ ਜ਼ੈਨਬ ਬੀਬੀ!

ਵੈਰਾਗ ਪੂਰਤ ਇਸਤ੍ਰੀ ਮਨ ਦੇ ਵੇਗ ਨੂੰ ਠੱਲ ਨਾ ਸੱਕੀ, ਛਮਾਂ ਛਮ ਅੱਖਾਂ ਵਿਚੋਂ ਅੱਥਰੂਆਂ ਦੀ ਝੜੀ ਲਗ ਗਈ। ਕੁਛ ਪਲ ਏਹੋ ਹਾਲਤ ਰਹਿਕੇ ਫੇਰ ਸੰਭਲੀ ਅਰ ਪਹਿਲੇ ਵਰਗੀ ਦਿਲਚੀਰਵੀਂ ਸੁਰ ਵਿਚ ਹੀ ਪਹਿਲੀ ਤੁਕ ਗਾਵੀਂ।

ਪ੍ਰੇਮ ਨੇ ਜੋਸ਼ ਮਾਰਿਆ, ਵੈਰਾਗ ਪੂਰਤ ਅੱਖਾਂ ਚਮਕ ਪਈਆਂ, ਅਤੇ ਇਸਤ੍ਰੀ ਉੱਠਕੇ ਖੜੀ ਹੋ ਗਈ, ਅਰ ਕੁਝ ਸੋਚਕੇ ਇਕ ਪਾਸੇ ਤੁਰ ਪਈ, ਦੋ ਹੀ ਕਦਮ ਜਾਕੇ ਫੇਰ ਪਿੱਛੇ ਮੁੜੀ ਅਰ ਏਸ ਤਰਾਂ ਬੜਾਉਨ ਲਗੀ:-

"ਹੁਣ ਪ੍ਰੀਤਮ ਦੇ ਬਿਨਾਂ ਕਦ ਤਕ ਸਹਾਰਾ ਤੇ ਖਾਣ ਦੇ ਬਿਨਾਂ ਕਦ ਤਕ ਗੁਜਾਰਾ ਹੋ ਸਕਦਾ ਹੈ, ਇਹ ਭੀ ਪਤਾ ਨਹੀਂ ਕਿ ਓਹ ਕਿੱਥੇ ਹਨ,ਮੈਂ ਕਿੱਧਰ ਜਾਵਾਂ? ਨਾਂ ਕੋਈਸੱਜਨ ਨਾਂ ਸਾਥੀ ਤੇ ਨਾਂ ਕੋਈਸੱਜਨ ਨਾਂ ਸਾਥੀ ਤੇ ਨਾਂ ਕੋਈ ਰਾਹ ਦੱਸਨ ਵਾਲਾ, ਜੇ ਘਰ ਦੇ ਮਿਲ ਪੈਣ ਤਾਂ ਟੋਟੇ ਟੋਟੇ ਕਰ ਦੇਣ, ਜਦ ਹਰ ਹਾਲਤ ਏਹ ਜਾਨ ਜਾਣੀ ਹੀ ਹੈ ਤਾਂ ਕਿਉਂ ਨਾਂ ਹੁਣੇ ਹੀ ਪ੍ਰੀਤਮ ਦੇ ਨਾਮ ਤੋਂ ਕੁਰਬਾਨ ਹੋ ਜਾਵਾਂ, ਕਿਉਂ ਨਾਂ ਆਪਣੇ ਆਪ ਨੂੰ ਦਰਯਾ ਦੀ ਭੇਟ ਕਰ ਦਿਆਂ, ਅਰ ਸਦਾ ਦੇ ਦੁਖਾਂ ਤੋਂ ਛੁਟਕਾਰਾ ਪਾਵਾਂ? ( ਕੁਝ ਚਿਰ ਠਹਿਰਕੇ) ਹਾਂ ਹਾਂ ਏਹੋ ਸਲਾਹ ਠੀਕ ਹੈ। ਗੰਭੀਰ ਚਿਤ ਰਾਵੀ, ਲੈ ਮੈਂ ਪਲੋਪਲੀ ਵਿਚ ਤੇਰੀ ਗੋਦ ਵਿਚ ਆਯਾ ਚਾਹੁੰਦੀ ਹਾਂ, ਹੈ ਸੀਤਲ ਸੁਭਾਵ, ਤੈਨੂੰ ਮੇਰੇ ਸੰਗ ਨਾਲ ਕੋਈ ਦੁਖ ਤਾਂ ਨਾਂ