ਪੰਨਾ:ਦਲੇਰ ਕੌਰ.pdf/20

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੮)

ਹਾਂ ਹਾਂ ਓਸ ਭਿਆਨਕ ਮੌਤ ਦੇ ਮੂੰਹੋਂ ਬਚ ਆਏ ਹੋਏ ਹਨ? ਕੌਣ ਇਤਬਾਰ ਕਰੇ? ਤੇਰੇ ਰੰਗ, ਸਤਿਗੁਰੂ ਫੁਰਮਾ ਗਏ ਹਨ "ਪ੍ਰਭ ਭਾਵੈ ਬਿਨ ਸਾਸ ਤੇ ਰਾਖੈ" ਹਥ ਪੈਰ ਜਕੜੇ ਹੋਏ, ਗਿਰਦੇ ਹਜ਼ਾਰਾਂ ਦੁਸ਼ਮਨ, ਜੱਲਾਦ ਅੱਗ ਲੈ ਕੇ ਵਧ ਆਇਆ ਹੈ, ਪਰ ਕਰਤਾਰ ਆਪ ਦੀ ਜਿੰਦ ਦੀ ਰੱਖਯਾ ਕਰਦਾ ਹੈ। ਸਚ ਹੈ:-

ਜਿਸਨੂੰ ਰਾਖੇ ਸਾਵਰਾ ਮਾਰ ਨ ਸਾਕੈ ਕੋਇ।
ਵਾਲ ਨ ਵਿੰਗਾ ਕਰ ਸਕੈ ਭਾਵੇਂ ਸਭ ਜਗ ਵੈਰੀ ਹੋਇ।

ਇਕ ਉਰਦੂ ਸ਼ਾਇਰ ਦਾ ਕਥਨ ਹੈ:-
ਪੜੇ ਭਟਕਤੇ ਹੈਂ ਲਾਖੋਂ ਦਾਨਾ
ਹਜ਼ਾਰੋਂ ਪੰਡਤ ਕਰੋੜੋਂ ਸਿਆਨੇ।
ਜਬੀ ਖ਼ੂਬ ਦੇਖਾ ਤੋ ਯਾਰੋ ਆਖਰ,
ਖੁਦਾ ਕੀ ਬਾਤੇਂਂ ਖੁਦਾ ਹੀ ਜਾਨੇ॥

ਐਹ ਲਓ, ਭਾਈ ਜੀ ਨੇ ਅਵਾਜ਼ ਲਈ, ਜਥੇਦਾਰ ਸਰਦਾਰ ਜੀ ਨੇ ਅਰਦਾਸਾ ਸੋਧਿਆ ਤੇ ਪ੍ਰਸ਼ਾਦ ਵਰਤਾਯਾ ਗਿਆ ਅਤੇ ਸਰਦਾਰ ਜੀ ਨੇ ਸਾਰੇ ਸਿੰਘਾਂ ਨੂੰ ਲੰਗਰ ਛਕਣ ਦੀ ਆਗਯਾ ਦਿੱਤੀ, ਜੋ ਖੱਬੇ ਪਾਸੇ ਵਲ ਤਿਆਰ ਹੋ ਰਿਹਾ ਸੀ। ਅੱਖ ਦੇ ਫੋਰ ਵਿਚ ਦੇਖਣ ਵਿਚ ਸੈਂਕੜੇ ਪਰ ਵਾਸਤਵ ਵਿਚ ਇਕ ਜਾਨ ਵੀਰਾਂ ਦੀਆਂ ਪੰਗਤਾਂ ਲਗ ਗਈਆਂ ਅਰ 'ਲੌ ਵੀਰ ਜੀ ਫੁਲਕਾ, ਲੌ ਵੀਰ ਜੀ ਦਾਲਾ' ਦੀਆਂ ਪ੍ਰੇਮ-ਭਰੀਆਂ ਆਵਾਜ਼ਾਂ ਆਉਣ ਲਗ ਪਈਆਂ, ਆਪ ਸਰਦਾਰ ਜੀ ਬਹਾਦਰ ਸਿੰਘ ਨੂੰ ਨਾਲ ਲੈ ਕੇ ਇਕ ਪਾਸੇ ਟਹਿਲਣ ਅਰ ਗੱਲ ਬਾਤ ਕਰਨ ਲਗ ਪਏ।